25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭਾਜਪਾ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦੁਆਰ ਤਹਿਤ ਲੱਗਿਆ ਕੈਂਪ

ਅਜੀਤ ਡੈਸਕ 18-07-2025
ਘਰੋਟਾ, 17 ਜੁਲਾਈ (ਸੰਜੀਵ ਗੁਪਤਾ)-ਪਾਰਟੀ ਦੀ ਰਾਸ਼ਟਰੀ ਅਤੇ ਸੂਬਾ ਇਕਾਈ ਵਲੋਂ ਸ਼ੁਰੂ ਕੀਤੇ ਗਏ ਕੈਂਪਾਂ ਦੇ ਤੀਜੇ ਦੌਰ ਦੌਰਾਨ ਮੰਡਲ ਚੌਂਤਾ ਦੇ ਪਿੰਡ ਜੰਡੀ ਵਿਚ ਇਕ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ 'ਤੇ ਜਿੱਥੇ ਚਾਨਣਾ ਪਾਇਆ ਉੱਥੇ ਹੀ ਵੱਖ-ਵੱਖ ਕੇਂਦਰ ਦੀਆਂ ਸਕੀਮਾਂ ਦੇ ਕਾਰਡ ਬਣਾਉਣ ਤੋਂ ਇਲਾਵਾ ਰਜਿਸਟਰੇਸ਼ਨ ਵੀ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲੈ ਕੇ ਲਾਭ ਉਠਾਇਆ | ਸੂਬਾ ਸਕੱਤਰ ਪਿ੍ੰ: ਰੇਨੂੰ ਕਸ਼ਯਪ ਅਤੇ ਮੰਡਲ ਪ੍ਰਧਾਨ ਪ੍ਰਸ਼ੋਤਮ ਠਾਕੁਰ ਦੀ ਨਿਗਰਾਨੀ ਹੇਠ ਕੈਂਪ ਲਗਾਇਆ ਗਿਆ | ਪਿ੍ੰਸੀਪਲ ਰੇਣੂ ਕਸ਼ਯਪ, ਮੰਡਲ ਪ੍ਰਧਾਨ ਪ੍ਰਸ਼ੋਤਮ ਠਾਕੁਰ, ਸਾਬਕਾ ਮੰਡਲ ਪ੍ਰਧਾਨ ਪੂਰਨ ਸਿੰਘ ਸਮੇਤ ਹੋਰਨਾਂ ਬੁਲਾਰਿਆਂ ਨੇ ਇਨ੍ਹਾਂ ਕੈਂਪਾਂ ਦੇ ਮੰਤਵ, ਉਦੇਸ਼ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਝਰੋਲੀ, ਬਿਆਨਪੁਰ, ਜੰਡੀ ਵਿਚ ਲੱਗਿਆ ਇਹ ਕੈਂਪ ਕਾਫ਼ੀ ਸਫਲ ਰਿਹਾ | ਇਸ ਕੈਂਪ ਵਿਚ 700 ਲੋਕ ਆਏ, 500 ਨੇ ਰਜਿਸਟਰੇਸ਼ਨ ਕਰਵਾਈ | ਇਸ ਮੌਕੇ 250 ਆਯੂਸ਼ਮਾਨ ਕਾਰਡ ਬਣਾਏ ਗਏ | ਇਸ ਮੌਕੇ ਜ਼ਿਲ੍ਹਾ ਸਹਿ ਸੰਯੋਜਕ ਵਿਨੈ ਚੌਧਰੀ , ਰਾਜੇਸ਼ ਸ਼ਰਮਾ , ਸੰਜੀਵ ਸ਼ਰਮਾ , ਜ਼ਿਲ੍ਹਾ ਲੀਗਲ ਸੈਲ ਦੇ ਇੰਚਾਰਜ ਰਾਕੇਸ਼ ਕੁਮਾਰ ਨਡਾਲਾ ਦੇ ਨਾਲ ਮੰਡਲ ਦੇ ਸੀਨੀਅਰ ਭਾਜਪਾ ਆਗੂ ਪੂਰਨ ਸਿੰਘ , ਸ਼ਕਤੀ ਕੇਂਦਰ ਇੰਚਾਰਜ ਜਤਿੰਦਰ ਕੁਮਾਰ, ਬੂਥ ਇੰਚਾਰਜ ਰਾਜਿੰਦਰ ਸਿੰਘ ਕੇਵਲ ਸਿੰਘ, ਕੈਪਟਨ ਦਿਲਾਵਰ ਸਿੰਘ, ਦਵਿੰਦਰ ਸਿੰਘ ਅਤੇ ਨਰੇਸ਼ ਠਾਕੁਰ ਤੇ ਸਮੂਹ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੇ ਮਨਾਇਆ ਕਾਲਾ ਦਿਵਸ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਨੇ ਭਾਸ਼ਨ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।