25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਾਗਰੂਕਤਾ ਸੈਮੀਨਾਰ ਵਿਚ ਟਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਅਜੀਤ ਡੈਸਕ 18-07-2025
ਪਠਾਨਕੋਟ, 17 ਜੁਲਾਈ (ਸੰਧੂ)-ਐਸੋਸੀਏਸ਼ਨ ਆਫ਼ ਅਲਾਇੰਸ ਕਲੱਬ ਇੰਟਰਨੈਸ਼ਨਲ ਮੇਨ ਪਠਾਨਕੋਟ ਵਲੋਂ ਇੱਥੇ ਸੰੁਦਰ ਨਗਰ ਸਥਿਤ ਪਾਇਲਟ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਧਾਨ ਗਗਨ ਸ਼ਰਮਾ ਦੀ ਅਗਵਾਈ ਵਿਚ ਇਕ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਟਰੈਫਿਕ ਐਜੂਕੇਸ਼ਨ ਸੈਲ ਦੇ ਏ. ਐੱਸ. ਆਈ. ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਟਰੈਫ਼ਿਕ ਨਾਲ ਸਬੰਧਿਤ ਚਿੰਨ੍ਹਾਂ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਮੌਕੇ ਵੀ.ਡੀ.ਜੀ.-2 ਪ੍ਰਵੇਸ਼ ਭੰਡਾਰੀ, ਡੀ.ਸੀ.ਐਸ. ਅਵਤਾਰ ਅਬਰੋਲ, ਪੀ.ਆਰ.ਓ. ਐਨ.ਪੀ. ਧਵਨ, ਅਜੇ ਬੰਟਾ, ਗੁਰਚਰਨ ਪਲਾਇਆ, ਐਸ.ਕੇ. ਚੋਪੜਾ, ਰਾਜੀਵ ਅਗਰਵਾਲ, ਪ੍ਰਭਾਤ ਸਿੰਘ ਰਾਣਾ, ਅਨਿਲ ਖੋਖਰ, ਆਨੰਦ ਸ਼ਰਮਾ, ਰਾਜੇਸ਼ ਕੁਮਾਰ ਏ.ਐਸ.ਆਈ. ਆਦਿ ਹਾਜ਼ਰ ਸਨ | ਏ.ਐਸ.ਆਈ. ਪ੍ਰਦੀਪ ਕੁਮਾਰ ਨੇ ਕਿਹਾ ਕਿ ਕਾਨੂੰਨ ਅਨੁਸਾਰ 18 ਸਾਲ ਦੇ ਬੱਚੇ ਦਾ ਲਾਇਸੈਂਸ ਹੋਣ ਜ਼ਰੂਰੀ ਹੈ | ਪਰ ਜੇਕਰ ਕਿਸੇ ਵਿਦਿਆਰਥੀ ਦੀ ਉਮਰ ਘੱਟ ਹੈ ਜਾਂ 16 ਸਾਲ ਤੱਕ ਹੈ ਤਾਂ ਉਹ ਬਿਨਾਂ ਗੇਅਰ ਵਾਲੀ ਦੋਪਹੀਆ ਵਾਹਨ ਦਾ ਲਾਇਸੈਂਸ ਬਣਾ ਕੇ ਸਕੂਟਰੀ ਚਲਾ ਸਕਦੇ ਹਨ | ਇਸ ਦੇ ਇਲਾਵਾ ਹੈਲਮੈਂਟ ਪਹਿਨਣਾ ਸਭਨਾਂ ਲਈ ਜ਼ਰੂਰੀ ਹੈ | ਕਾਰ ਚਲਾਉਂਦੇ ਸਮੇਂ ਸਾਨੂੰ ਆਪਣੀ ਸੀਟ ਬੈਲਟ ਜ਼ਰੂਰ ਲਗਾਉਣੀ ਚਾਹੀਦੀ ਹੈ | ਪਿ੍ੰਸੀਪਲ ਅਨੂ ਮਹਾਜਨ ਨੇ ਵੀ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਅੰਤ ਵਿਚ ਕਲੱਬ ਮੈਂਬਰਾਂ ਵਲੋਂ ਏ.ਐਸ.ਆਈ. ਪ੍ਰਦੀਪ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਕਬੱਡੀ ਟੀਮ ਨੇ ਸੀ.ਬੀ.ਐਸ.ਈ. ਕਲੱਸਟਰ ਕਬੱਡੀ ਟੂਰਨਾਮੈਂਟ 'ਚ ਕਾਂਸੇ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਪਠਾਨਕੋਟ ਤੋਂ ਮਨੀਮਹੇਸ਼ ਆਉਣ ਵਾਲੇ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ-ਇੰਦਰਜੀਤ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।