25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਠਾਨਕੋਟ ਤੋਂ ਮਨੀਮਹੇਸ਼ ਆਉਣ ਵਾਲੇ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ-ਇੰਦਰਜੀਤ ਗੁਪਤਾ

ਅਜੀਤ ਡੈਸਕ 18-07-2025
ਪਠਾਨਕੋਟ, 17 ਜੁਲਾਈ (ਸੰਧੂ)-ਸ਼ਿਵ ਸੇਵਾ ਸਮਿਤੀ (ਰਜਿ.) ਵਲੋਂ ਚੇਅਰਮੈਨ ਇੰਦਰਜੀਤ ਗੁਪਤਾ ਅਤੇ ਪ੍ਰਧਾਨ ਐਮ.ਸੀ. ਦੇਸਰਾਜ ਦੀ ਪ੍ਰਧਾਨਗੀ ਹੇਠ ਪਠਾਨਕੋਟ ਸ਼ਹਿਰ ਵਿਚ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਸ ਵਾਰ ਸਠਲੀ ਮੋੜ 'ਤੇ ਆਯੋਜਿਤ ਕੀਤੇ ਜਾਣ ਵਾਲੇ ਲੰਗਰ ਵਿਚ ਪਠਾਨਕੋਟ ਤੋਂ ਜਾਣ ਵਾਲੇ ਸਾਰੇ ਸ਼ਰਧਾਲੂਆਂ ਲਈ ਉੱਚ ਪੱਧਰੀ ਪ੍ਰਬੰਧ ਉਪਲੱਬਧ ਹੋਣਗੇ | ਉਨ੍ਹਾਂ ਕਿਹਾ ਕਿ ਪਠਾਨਕੋਟ ਤੋਂ ਹਰ ਤੀਜਾ ਵਿਅਕਤੀ ਮਨੀਮਹੇਸ਼ ਦਰਸ਼ਨ ਲਈ ਉੱਥੇ ਪਹੁੰਚਦਾ ਹੈ, ਇਸ ਲਈ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਖ਼ਾਸ ਕਰਕੇ ਪਠਾਨਕੋਟ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਹੋਰ ਸ਼ਰਧਾਲੂਆਂ ਲਈ ਉਨ੍ਹਾਂ ਦੇ ਲੰਗਰ ਵਿਚ ਖਾਣਾ, ਰਿਹਾਇਸ਼, ਡਾਕਟਰੀ ਅਤੇ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਹੋਣਗੀਆਂ | ਉਨ੍ਹਾਂ ਕਿਹਾ ਕਿ ਕੋਈ ਵੀ ਦਾਨੀ ਵਿਅਕਤੀ ਲੰਗਰ ਵਿਚ ਮਦਦ ਲਈ ਉਨ੍ਹਾਂ ਦੀ ਕਮੇਟੀ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਪ੍ਰਧਾਨ ਐਮ.ਸੀ. ਦੇਸ ਰਾਜ, ਚੇਅਰਮੈਨ ਇੰਦਰਜੀਤ ਗੁਪਤਾ, ਕੈਸ਼ੀਅਰ ਕੇਵਲ ਸ਼ਰਮਾ, ਮੁਕੇਸ਼ ਸ਼ਰਮਾ, ਮਨੋਜ ਅਰੋੜਾ, ਗੁਲਸ਼ਨ ਕੁਮਾਰ, ਰਮਨ ਸ਼ਰਮਾ, ਮੋਨੂੰ, ਰਿੰਕੂ ਪਟਵਾਰੀ, ਪੰਡਿਤ ਜੀ, ਬੰਟੀ ਲੈਕਚਰਾਰ, ਸੁਰੇਂਦਰ ਸੈਣੀ, ਨਰੇਸ਼ ਸ਼ਰਮਾ, ਓਮਕਾਰ ਸਿੰਘ, ਜੋਗਿੰਦਰ ਪਾਲ, ਦਿਨੇਸ਼ ਸ਼ਰਮਾ, ਵਿਨੋਦ ਕੁਮਾਰ, ਸੰਦੀਪ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਜਾਗਰੂਕਤਾ ਸੈਮੀਨਾਰ ਵਿਚ ਟਰੈਫਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਲਗਾਇਆ ਮਧੂ ਮੱਖੀ ਪਾਲਣ ਸਿਖਲਾਈ ਕੈਂਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।