ਪਠਾਨਕੋਟ, 17 ਜੁਲਾਈ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੈ ਕਿ ਉਸ ਦੀ ਅੰਡਰ-17 ਲੜਕਿਆਂ ਦੀ ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਟੀਫਨਜ਼ ਇੰਟਰਨੈਸ਼ਨਲ ਪਬਲਿਕ ਸਕੂਲ ਮੀਰਾਂ ਸਾਹਿਬ, ਜੰਮੂ ਵਿਖੇ ਆਯੋਜਿਤ ਸੀ.ਬੀ.ਐਸ.ਈ. ਕਲੱਸਟਰ XV999 ਖੇਡਾਂ ਵਿਚ ਤੀਜਾ ਸਥਾਨ (ਕਾਂਸੇ ਦਾ ਤਗਮਾ) ਪ੍ਰਾਪਤ ਕੀਤਾ ਹੈ | ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਟੀਮ ਵਰਕ, ਜੁਝਾਰੂ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਅਤੇ ਭਾਗ ਲੈਣ ਵਾਲੇ ਸਕੂਲਾਂ ਵਿਚੋਂ ਇਕ ਪ੍ਰਮੁੱਖ ਦਾਅਵੇਦਾਰ ਵਜੋਂ ਉੱਭਰੀ | ਟੀਮ ਦੇ ਅਨੁਸ਼ਾਸਿਤ ਪ੍ਰਦਰਸ਼ਨ ਅਤੇ ਸਮਰਪਣ ਨੇ ਸਕੂਲ ਨੂੰ ਮਾਣ ਅਤੇ ਮਾਨਤਾ ਦਿੱਤੀ | ਟੀਮ ਵਿਚ ਅਕੁਲ ਬਿਲੋਵਾਰੀਆ, ਕੁਸ਼ਲ ਸਮਿਆਲ, ਆਦਿਲ ਕਰੀਮ, ਮੁਹੰਮਦ ਇਰਫਾਨ, ਸਹਸ ਵਤਸ, ਅੰਸ਼ੂ ਠਾਕੁਰ, ਆਸ਼ੂਤੋਸ਼ ਸਿੰਘ, ਕਿ੍ਸ਼ਨ ਕੁਮਾਰ, ਸਪਰਸ਼ ਦੱਤਾ, ਕਿ੍ਸ਼ਨ ਅਦਿੱਤਿਆ ਗੋਸਵਾਮੀ ਸ਼ਾਮਿਲ ਸਨ | ਸੰਨੀ ਮਹਾਜਨ, ਡਾਇਰੈਕਟਰ ਓਸ਼ੀਨ ਮਹਾਜਨ, ਡਾਇਰੈਕਟਰ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਪ੍ਰਤਾਪ ਵਰਲਡ ਸਕੂਲ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ਼ ਇਕ ਤਗਮਾ ਨਹੀਂ ਹੈ, ਇਹ ਪੀ.ਡਬਲਯੂ.ਐਸ. ਵਿਚ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਟੀਮ ਭਾਵਨਾ ਦੀ ਸ਼ਕਤੀ ਨੂੰ ਦਰਸਾਉਂਦੀ ਹੈ |