ਸ਼ਾਹਪੁਰ ਕੰਢੀ, 17 ਜੁਲਾਈ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਡਿਪਟੀ ਡਾਇਰੈਕਟਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਮਧੂ ਮੱਖੀ ਪਾਲਨ ਹਫਤਾਵਾਰੀ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਡਾ: ਵਿਨੇ ਪਠਾਨੀਆ ਵਲੋਂ 40 ਤੋਂ ਵੱਧ ਕਿਸਾਨਾਂ ਨੰੂ ਮਧੂ ਮੱਖੀ ਪਾਲਨ, ਉਨ੍ਹਾਂ ਦੇ ਰੱਖ ਰਖਾਅ ਦੀ ਜਾਣਕਾਰੀ ਦਿੱਤੀ ਗਈ | ਸਿਖਲਾਈ ਦੌਰਾਨ ਨਿਰਦੇਸ਼ਕ ਗੁਰਜਿੰਦਰ ਸਿੰਘ ਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੰੂ ਵਿਗਿਆਨਕ ਤਰੀਕੇ ਨਾਲ ਸੰਸਕਰਨ, ਪੈਕੇਜਿੰਗ ਅਤੇ ਮਾਰਕੀਟਿੰਗ ਲਈ ਉਤਸਾਹਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਇਲਾਕਾ ਵਨਸਪਤੀਕ ਵਿਭਿੰਨਤਾ ਨਾਲ ਭਰਪੂਰ ਹੈ | ਜਿਸ ਕਰਕੇ ਇੱਥੇ ਮਧੂ ਮੱਖੀ ਪਾਲਨ ਦੀਆਂ ਸੰਭਾਵਨਾਵਾਂ ਮੌਜੂਦ ਹਨ | ਡਾ: ਵਿਨੇ ਪਠਾਨੀਆ ਵਲੋਂ ਕਿਸਾਨਾਂ ਨੰੂ ਮਧੂ ਮੱਖੀਆਂ ਦੀ ਸੰਭਾਲ, ਰੋਗਾਂ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ | ਡਾ: ਪੂਰਵਾ ਜੱਗੀ ਵਲੋਂ ਮੋਮ ਨਾਲ ਮੋਮਬੱਤੀਆਂ ਤਿਆਰ ਕਰਨ ਅਤੇ ਸ਼ਹਿਦ ਨਾਲ ਵਿਅੰਜਨ ਤਿਆਰ ਕਰਨ ਦੇ ਪ੍ਰਯੋਗਿਕ ਸੈਸ਼ਨ ਕਰਵਾਏ | ਇਸ ਮੌਕੇ ਡਾ: ਮਨੰੂ ਤਿਆਗੀ ਨੇ ਬਾਗਬਾਨੀ ਫਸਲਾਂ ਵਿਚ ਪਰਾਗਕਣ ਦੇ ਮਹੱਤਵ ਪੂਰਨ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ | ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੰੂ ਸਿਖਲਾਈ ਸਰਟੀਫਿਕੇਟ ਦਿੱਤੇ ਗਏ |