ਘਰੋਟਾ, 17 ਜੁਲਾਈ (ਸੰਜੀਵ ਗੁਪਤਾ)-ਜਵਾਹਰ ਨਵੋਦਿਆ ਵਿਦਿਆਲਿਆ ਨਾਜੋਚੱਕ ਵਿਖੇ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਅਤੇ ਵਿੱਦਿਅਕ ਸੈਮੀਨਾਰ ਦਾ ਸਫਲਤਾ ਪੂਰਵਕ ਆਯੋਜਨ ਹੋਇਆ | ਇਸ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਸੰਦੀਪ ਕੁਮਾਰ ਨੇ ਕੀਤੀ | ਸੈਮੀਨਾਰ ਵਿਚ ਕਪੂਰਥਲਾ, ਫ਼ਿਰੋਜ਼ਪੁਰ, ਤਰਨਤਾਰਨ, ਪਠਾਨਕੋਟ, ਲੁਧਿਆਣਾ, ਐਸ.ਬੀ.ਐਸ. ਨਗਰ, ਅੰਮਿ੍ਤਸਰ ਇਕ ਅਤੇ ਦੋ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਨੇ ਭਾਗ ਲਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਇੰਸ ਵਿਸ਼ਾ ਪ੍ਰਤੀ ਜਾਗਰੂਕਤਾ ਲਿਆਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਂ ਸਿੱਖਿਆ ਨੀਤੀ 2020 ਬਾਰੇ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਵਿਚ ਮਿਲਟਸ (ਮਲਟੀਲਿੰਗੁਅਲ ਇੰਟਰ ਐਕਟਿਵ ਲਰਨਿੰਗ ਐਂਡ ਟੀਚਿੰਗ ਸਿਸਟਮ) ਤਕਨਾਲੋਜੀ 'ਤੇ ਇਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ | ਵਿਗਿਆਨ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਮਾਡਲ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ, ਜਿਨ੍ਹਾਂ ਵਿਚ ਵਾਤਾਵਰਨ ਸੁਰੱਖਿਆ, ਨਵਿਆਉਣ ਯੋਗ ਊਰਜਾ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ਨੂੰ ਰਚਨਾਤਮਿਕ ਢੰਗ ਨਾਲ ਪੇਸ਼ ਕੀਤਾ ਗਿਆ | ਅਭਿਲਾਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਫੂਡ ਹੈਲਥ ਐਂਡ ਹਾਈਜਿਨ ਵਿਚ ਵਰਿੰਦਾ ਪਠਾਨਕੋਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਵੇਸਟ ਮੈਨੇਜਮੈਂਟ ਮਾਡਲ ਮਨਮੀਤ ਕੌਰ ਗੁਰਦਾਸਪੁਰ ਨੇ ਪਹਿਲਾ, ਡਿਜਾਸਟਰ ਮੈਨੇਜਮੈਂਟ ਮਾਡਲ ਭਾਵਿਤ ਪਠਾਣੀਆ ਹੁਸ਼ਿਆਰਪੁਰ ਨੇ ਪਹਿਲਾ, ਰਿਸੋਰਸ ਮੈਨੇਜਮੈਂਟ ਮਾਡਲ ਸੁਰਖਾਬ ਠਾਕੁਰ ਅੰਮਿ੍ਤਸਰ ਇਕ, ਟਰਾਂਸਪੋਰਟ ਪ੍ਰਣਵ ਸੋਨੀ ਹੁਸ਼ਿਆਰਪੁਰ ਪਹਿਲਾ, ਨੈਚੁਰਲ ਫਾਰਮਿੰਗ ਅਨਮੋਲਰਤਨ ਨਵਾਂ ਸ਼ਹਿਰ, ਇਸੇ ਤਰ੍ਹਾਂ ਗੁਰਵੀਰ ਸਿੰਘ ਫ਼ਿਰੋਜ਼ਪੁਰ ਜੇਤੂ ਰਿਹਾ | ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਡਾ: ਸੰਦੀਪ ਕੁਮਾਰ ਨੇ ਕਿਹਾਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਵਿਗਿਆਨਕ ਰਵੱਈਏ, ਰਚਨਾਤਮਿਕਤਾ ਅਤੇ ਵਿਸ਼ਵਾਸ ਨੂੰ ਉਤਸ਼ਾਹਿਤ ਕਰਦੇ ਹਨ | ਸਾਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਅਜਿਹੇ ਪਲੇਟਫ਼ਾਰਮ ਲਗਾਤਾਰ ਪ੍ਰਦਾਨ ਕਰਨੇ ਚਾਹੀਦੇ ਹਨ | ਉਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ | ਅਰਚਨਾ, ਵਿਦੂਸ਼ੀ ਸ਼ਰਮਾ, ਚਰਨ ਕੁਮਾਰ, ਪਿ੍ਅੰਕਾ, ਅਮਿਤ ਸ਼ਰਮਾ, ਰੂਪਾਲੀ, ਚਰਨਜੀਤ ਸਿੰਘ ਆਦਿ ਦੀ ਇਸ ਪ੍ਰੋਗਰਾਮ ਵਿਚ ਮਹੱਤਵਪੂਰਨ ਭੂਮਿਕਾ ਰਹੀ |