26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪਠਾਨਕੋਟ ਵਿਖੇ ਸੱਪਾਂ ਨੇ ਇਕ ਮਹੀਨੇ 'ਚ 24 ਵਿਅਕਤੀਆਂ ਨੂੰ ਡੰਗਿਆ <br/>

ਅਜੀਤ ਡੈਸਕ 18-07-2025
ਪਠਾਨਕੋਟ, 17 ਜੁਲਾਈ (ਵਿਨੋਦ)-ਬਰਸਾਤ ਦੇ ਚੱਲਦੇ ਪਠਾਨਕੋਟ ਵਿਖੇ ਸੱਪਾਂ ਵਲੋਂ ਇਕ ਮਹੀਨੇ 'ਚ 24 ਵਿਅਕਤੀਆਂ ਨੂੰ ਡੰਗਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਰਸਾਤ ਦਾ ਮੌਸਮ ਚੱਲ ਰਿਹਾ ਹੈ, ਜਿਸ ਦੇ ਚੱਲਦੇ ਸੱਪ ਆਮ ਤੌਰ 'ਤੇ ਬਾਹਰ ਨਿਕਲਦੇ ਹਨ ਅਤੇ ਲੋਕਾਂ ਨੂੰ ਕਈ ਵਾਰ ਡੰਗ ਵੀ ਜਾਂਦੇ ਹਨ | ਸਿਵਲ ਹਸਪਤਾਲ ਦੇ ਆਕੜਿਆਂ ਮੁਤਾਬਿਕ ਪਠਾਨਕੋਟ ਵਿਖੇ ਇਕ ਮਹੀਨੇ ਵਿਚ 24 ਵਿਅਕਤੀਆਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਸੱਪ ਡੰਗਣ ਦੇ ਬਾਅਦ ਚਲਾਇਆ ਗਿਆ ਹੈ | ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ: ਸੁਨੀਲ ਚੰਦ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸੱਪ ਵਲੋਂ ਡੰਗਿਆ ਜਾਂਦਾ ਹੈ ਤਾਂ ਸਿਵਲ ਹਸਪਤਾਲ 'ਚ ਉਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਐਂਟੀ ਸਨੇਕ ਵੈਕਸੀਨ ਜੋ ਬਾਜ਼ਾਰ ਵਿਚ ਡੇਢ ਤੋਂ ਦੋ ਹਜ਼ਾਰ ਵਿਚ ਮਿਲਦੀ ਹੈ, ਉਸ ਦੇ ਇੰਜੈੱਕਸ਼ਨ ਸਿਵਲ ਹਸਪਤਾਲ ਵਿਚ ਸੱਪ ਦੇ ਡੰਗੇ ਲੋਕਾਂ ਨੂੰ ਮੁਫ਼ਤ ਲਗਾਏ ਜਾਂਦੇ ਹਨ ਅਤੇ ਕਈ ਵਾਰ ਵਿਅਕਤੀਆਂ ਨੂੰ 10 ਤੋਂ ਲੈ ਕੇ 15 ਵਾਰ ਇਹ ਵੈਕਸੀਨ ਦੇਣੀ ਪੈਂਦੀ ਹੈ | ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਅਚਾਨਕ ਕਿਸੇ ਸੱਪ ਵਲੋਂ ਡੰਗਿਆ ਜਾਂਦਾ ਹੈ ਤਾਂ ਉਹ ਤੁਰੰਤ ਸਿਵਲ ਹਸਪਤਾਲ ਪਠਾਨਕੋਟ ਪਹੁੰਚੇ ਅਤੇ ਉਸ ਦਾ ਫ਼ੌਰਨ ਮੁਫ਼ਤ ਵਿਚ ਇਲਾਜ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ 24 ਘੰਟੇ ਐਮਰਜੈਂਸੀ ਸੁਵਿਧਾ ਦਿੱਤੀ ਜਾ ਰਹੀ ਹੈ, ਜਿਸ ਦਾ ਆਮ ਲੋਕ ਲਾਭ ਉਠਾ ਸਕਦੇ ਹਨ |

ਪਿਛਲੀ ਖ਼ਬਰ 12.13 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਵਿਸ਼ਵ ਜਨਸੰਖਿਆ ਦਿਵਸ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।