28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੀ. ਐੱਸ. ਐੱਫ਼. ਕੰਪਲੈਕਸ 'ਚ ਲਗਾਏ ਬੂਟੇ

ਅਜੀਤ ਡੈਸਕ 18-07-2025
ਕੋਟਲੀ ਸੂਰਤ ਮੱਲ੍ਹੀ, 17 ਜੁਲਾਈ (ਕੁਲਦੀਪ ਸਿੰਘ ਨਾਗਰਾ)-ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਦੇ ਵਿਦਿਆਰਥੀਆਂ ਨੇ ਮਿਸ਼ਨ ਹਰਿਆਲੀ ਤਹਿਤ ਬੀ.ਐਸ.ਐਫ. ਹੈੱਡਕੁਆਟਰ ਕੰਪਲੈਕਸ ਸ਼ਿਕਾਰ 'ਚ ਬੂਟੇ ਲਗਾਏ | ਇਸ ਸਬੰਧੀ ਪਿ੍ੰਸੀਪਲ ਸ਼ਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਮਹੱਤਵਪੂਰਨ ਪਹਿਲ ਤਹਿਤ 200 ਤੋਂ ਜਿਆਦਾ ਅੰਬ, ਨਿੰਮ, ਪਿੱਪਲ, ਅਮਰੂਦ, ਜਾਮਣ ਵਰਗੇ ਫ਼ਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਆਪਣੇ ਵਾਤਾਵਰਣ ਦੀ ਸੁੰਦਰਤਾ ਅਤੇ ਸਿਹਤਮੰਦ ਹਰਿਆ-ਭਰਿਆ ਮਾਹੌਲ ਬਣਾਉਣ 'ਚ ਯੋਗਦਾਨ ਪਾਇਆ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਆਪਣੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਅਤੇ ਮਿਸ਼ਨ ਹਰਿਆਲੀ ਤਹਿਤ ਪਹਿਲ ਕਦਮੀ ਕਰ ਕੇ ਇਸ ਮੁਹਿੰਮ 'ਚ ਹਿੱਸਾ ਲਿਆ ਗਿਆ ਹੈ ਤਾਂ ਜੋ ਭਵਿੱਖ ਵਿਚ ਵਾਤਾਵਰਨ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਜਾ ਸਕਣ | ਇਸ ਮੌਕੇ 27 ਬਟਾਲੀਅਨ ਬੀ.ਐਸ.ਐਫ. ਦੇ ਡਿਪਟੀ ਕਮਾਂਡਰ ਹਿਤੇਸ਼ ਕੁਮਾਰ ਦਿਵਿੰਦੀ, ਇੰਸਪੈਕਟਰ ਰਮੇਸ਼ ਕੁਮਾਰ ਜਾਟ, ਸਬ ਇੰਸਪੈਕਟਰ ਪੰਕਜ ਆਪਣੀ ਬਟਾਲੀਅਨ ਦੇ ਜਵਾਨਾਂ ਨਾਲ ਅਤੇ ਸਕੂਲ ਦੇ ਮਾਰਸ਼ਲ ਆਰਟ ਦੇ ਕੋਚ ਰਾਹੁਲ, ਕੋਆਰਡੀਨੇਟਰ ਰੁਪਿੰਦਰ ਕੌਰ ਤੇ ਪਰਵੀਨ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਦੂਰਸੰਚਾਰ ਮੰਚ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਨੰਗਲ 'ਚ ਸਕੂਲ ਪ੍ਰਬੰਧਕ ਕਮੇਟੀ ਬਣਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।