28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਨੰਗਲ 'ਚ ਸਕੂਲ ਪ੍ਰਬੰਧਕ ਕਮੇਟੀ ਬਣਾਈ

ਅਜੀਤ ਡੈਸਕ 18-07-2025
ਅੱਚਲ ਸਾਹਿਬ, 17 ਜੁਲਾਈ (ਗੁਰਚਰਨ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਨੰਗਲ ਵਿਖੇ ਸਕੂਲ ਪ੍ਰਬੰਧਕ ਕਮੇਟੀ ਬਣਾਈ ਗਈ | ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸ: ਸਾਹਿਬਜੀਤ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਨੇੜਲੇ ਪੰਜ ਪਿੰਡਾਂ ਦੇ ਸਰਪੰਚ ਅਤੇ ਸੀਨੀਅਰ ਆਗੂ ਸ਼ਾਮਲ ਹੋਏ, ਜਿਸ ਵਿਚ 'ਆਪ' ਆਗੂ ਸੂਬੇਦਾਰ ਨਰਿੰਦਰ ਸਿੰਘ ਰੰਗੜ ਨੰਗਲ, ਸਰਪੰਚ ਜਸਬੀਰ ਸਿੰਘ ਰੰਗੜ ਨੰਗਲ, ਸਰਪੰਚ ਅਮਰੀਕ ਸਿੰਘ ਨਾਨਕ ਨੰਗਲ, ਸਰਪੰਚ ਜਰਮਨਜੀ ਸਿੰਘ ਜਾਲੀਆਂ, ਸਰਪੰਚ ਗੁਰਪ੍ਰੀਤ ਸਿੰਘ ਨਵਾਂ ਰੰਗੜ ਨੰਗਲ, ਪ੍ਰਧਾਨ ਸਤਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ ਨਵਾਂ ਰੰਗੜ ਨੰਗਲ, ਬਲਕਾਰ ਸਿੰਘ, ਹਰਦੀਆਲ ਸਿੰਘ, ਸੁਖਵਿੰਦਰ ਸਿੰਘ, ਸਾ. ਚੈਅਰਮੈਨ ਹਰਜੀਤ ਸਿੰਘ, ਗੁਰਜੀਤ ਸਿੰਘ ਪੰਚ, ਜੌਨ ਸ਼ੇਰ ਗਿੱਲ ਆਦਿ ਹਾਜ਼ਰ ਸਨ | ਇਸ ਮੌਕੇ ਮਾਸਟਰ ਤਜਿੰਦਰਪਾਲ ਸਿੰਘ ਸਮੇਤ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ 2025 ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ 'ਤੇ ਸਰਬਸੰਮਤੀ ਨਾਲ ਹਰਪ੍ਰੀਤ ਸਿੰਘ ਨੂੰ ਚੇਅਰਮੈਨ ਚੁਣਿਆ ਗਿਆ ਤੇ ਇਸੇ ਤਰ੍ਹਾਂ ਬਾਕੀ ਦੇ ਮੈਂਬਰਾਂ ਦੀ ਵੀ ਚੋਣ ਕੀਤੀ ਗਈ | ਇਸ ਮੌਕੇ ਸ: ਸਾਹਿਬਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਰੂਪ-ਰੇਖਾ ਬਦਲਣ ਲਈ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਯਤਨਾਂ ਸਦਕਾ 80 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਹੋ ਚੁੱਕੀ ਹੈ, ਜਿਸ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਨੰਗਲ ਹਲਕੇ ਦਾ ਨੰਬਰ ਇਕ ਸਕੂਲ ਬਣੇਗਾ |
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੀ. ਐੱਸ. ਐੱਫ਼. ਕੰਪਲੈਕਸ 'ਚ ਲਗਾਏ ਬੂਟੇ ਅਗਲੀ ਖ਼ਬਰ ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਲਾਲੇਨੰਗਲ, ਗੋਲਡਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।