28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹਲਕਾ ਫ਼ਤਹਿਗੜ੍ਹ ਚੂੜੀਆਂ ਵਿਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ-ਲਾਲੇਨੰਗਲ, ਗੋਲਡਨ

ਅਜੀਤ ਡੈਸਕ 18-07-2025
ਫ਼ਤਹਿਗੜ੍ਹ ਚੂੜੀਆਂ, 17 ਜੁਲਾਈ (ਐੱਮ.ਐੱਸ. ਫੁੱਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਭਾਈ ਜੁਗਰਾਜ ਸਿੰਘ ਲਾਲਾਨੰਗਲ ਅਤੇ ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਤੇ ਭਾਈ ਸਵਰਨ ਸਿੰਘ ਗੋਲਡਨ ਅੱਜ ਵਿਸ਼ੇਸ਼ ਤੌਰ 'ਤੇ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜਿਉਂ-ਜਿਉਂ ਲੋਕ ਨਿਰਾਸ਼ਾ ਤੇ ਧੱਕੇਸ਼ਾਹੀ ਤੋਂ ਤੰਗ ਆ ਰਹੇ ਹਨ, ਤਿਵੇਂ-ਤਿਵੇਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲ ਵਧ ਰਿਹਾ ਲੋਕਾਂ ਦਾ ਭਰੋਸਾ, ਇਕ ਨਵੀਂ ਤੇ ਪੰਥਕ ਰਾਜਨੀਤੀ ਦੀ ਸੱਚਾਈ ਨੂੰ ਦਰਸਾਉਂਦਾ ਹੈ | ਪਿੰਡ ਕੋਟ ਮਜਲਸ ਵਿਚ ਉਨ੍ਹਾਂ ਕਿਹਾ ਕਿ ਪੰਥਕ, ਨੈਤਿਕ ਅਤੇ ਆਦਰਸ਼ਕ ਮੁੱਲਾਂ ਉੱਤੇ ਆਧਾਰਿਤ ਇਹ ਅੰਦੋਲਨ ਹੁਣ ਇਕ ਜਨਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ | ਪਾਰਟੀ ਦੇ ਮੁੱਖ ਆਗੂ ਭਾਈ ਅੰਮਿ੍ਤਪਾਲ ਸਿੰਘ ਦੀ ਪੰਜਾਬੀ ਨੌਜਵਾਨਾਂ ਲਈ ਪੰਥਕ ਤੇ ਜੁਝਾਰੂ ਸੋਚ ਨੇ ਹਰ ਵਰਗ ਦੇ ਲੋਕਾਂ ਨੂੰ ਉਨ੍ਹਾਂ ਵੱਲ ਖਿੱਚਿਆ ਹੈ | ਪਿੰਡਾਂ ਦਾ ਦੌਰੇ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੋਕਾਂ ਨੇ ਪਾਰਟੀ ਦੀ ਨੀਤੀ ਤੇ ਨੈਤਿਕ ਮਿਸ਼ਨ ਨਾਲ ਸਹਿਮਤ ਹੋ ਕੇ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਜਥੇਦਾਰ ਹਰਜੀਤ ਸਿੰਘ ਲਾਲਾਨੰਗਲ, ਭਾਈ ਦਲਵਿੰਦਰ ਸਿੰਘ ਡੋਗਰ, ਬਾਬਾ ਗੁਰਵੰਤ ਸਿੰਘ ਝੰਜੀਆਂ ਕਲਾਂ, ਭਾਈ ਹਰਪ੍ਰੀਤ ਸਿੰਘ ਲੰਗਰਵਾਲ, ਬਲਰਾਜ ਸਿੰਘ ਲੰਗਰਵਾਲ, ਹਰਚੰਦ ਸਿੰਘ ਜਾਂਗਲਾ, ਬਾਬਾ ਪ੍ਰਕਾਸ਼ ਸਿੰਘ ਵੀਹਲਾ, ਡਾ. ਸੱਤਪਾਲ ਸਿੰਘ, ਦਿਲਬਾਗ ਸਿੰਘ ਝੰਜੀਆਂ ਕਲਾਂ, ਮਨਜੀਤ ਸਿੰਘ ਲਾਡੀ, ਦਲਜੀਤ ਸਿੰਘ ਬੱਦੋਵਾਲ, ਨੰਬਰਦਾਰ ਸਤਨਾਮ ਸਿੰਘ ਡੋਗਰ, ਬਲਰਾਜ ਸਿੰਘ ਤਲਵੰਡੀ ਭਰਥ, ਮੇਜਰ ਸਿੰਘ ਅਲੀਵਾਲ ਜੱਟਾਂ, ਦਵਿੰਦਰ ਸਿੰਘ ਬੁੱਲੋਵਾਲ, ਬਾਬਾ ਜੁਗਰਾਜ ਸਿੰਘ ਤਲਵੰਡੀ ਤੇ ਹਰਿੰਦਰਪਾਲ ਸਿੰਘ ਕੋਟਲੀ ਢਾਡੀਆਂ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਨੰਗਲ 'ਚ ਸਕੂਲ ਪ੍ਰਬੰਧਕ ਕਮੇਟੀ ਬਣਾਈ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਪ੍ਰਸ਼ਾਸਨ ਸਮੇਤ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੈ ਕੇ ਪਿੰਡ ਸੀੜਾ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।