ਗੁਰਦਾਸਪੁਰ, 17 ਜੁਲਾਈ (ਚੱਕਰਾਜਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੇ.ਪੀ.ਭਗਤ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਅਤੇ ਗੁਰਨਾਮ ਸਿੰਘ ਇੰਚਾਰਜ ਬਸਪਾ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਬਸਪਾ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਨੰੂ ਵਰਕਰਾਂ ਨਾਲ ਸਾਂਝਾ ਕੀਤਾ ਅਤੇ ਸਾਰੇ ਪੰਜਾਬ ਵਾਸੀਆਂ ਨੰੂ ਕਾਂਸੀ ਰਾਮ ਦੇ ਜਨਮ ਦਿਹਾੜੇ ਤੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਚੌਧਰੀ ਗੁਰਨਾਮ ਸਿੰਘ ਵਲੋਂ ਵੀ ਬਸਪਾ ਦੀ ਵਿਚਾਰਧਾਰਾ ਘਰ ਘਰ ਪਹੁੰਚਾਉਣ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਕਰੀਮਪੁਰੀ ਵਲੋਂ ਜਸਵੀਰ ਸਿੰਘ ਸੁਜਾਨਪੁਰ ਨੰੂ ਸੂਬਾ ਸਕੱਤਰ ਬਸਪਾ ਅਤੇ ਮਾਝਾ ਜ਼ੋਨ 'ਚ ਕਿਸਾਨ ਭਾਈਚਾਰੇ ਨੰੂ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੋੜਨ ਦੀ ਜ਼ਿੰਮੇਵਾਰੀ ਦਿੱਤੀ ਗਈ | ਇਸੇ ਤਰ੍ਹਾਂ ਐਡਵੋਕੇਟ ਹਰਮੀਤ ਸਿੰਘ ਨੰੂ ਵੀ ਮਾਝਾ ਜ਼ੋਨ 'ਚ ਜ਼ਿੰਮੇਵਾਰੀ ਦਿੱਤੀ ਗਈ | ਇਸ ਤੋਂ ਇਲਾਵਾ ਅਮਰੀਕ ਸਿੰਘ ਖ਼ਾਲਸਾ ਨੰੂ ਜ਼ਿਲ੍ਹਾ ਗੁਰਦਾਸਪੁਰ ਦਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ | ਇਸ ਮੌਕੇ ਅਸ਼ੋਕ ਕੁਮਾਰ, ਡਾ: ਅਸ਼ੋਕ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ, ਕਸਤੂਰੀ ਲਾਲ ਪ੍ਰਧਾਨ ਕਾਦੀਆਂ, ਰਾਮ ਸਿੰਘ ਖ਼ਾਲਸਾ, ਮੇਜਰ ਸੋਮ ਨਾਥ, ਚੌਧਰੀ ਸੁਰਿੰਦਰ ਕੁਮਾਰ, ਮਾਸਟਰ ਤਰਲੋਕ ਚੰਦ, ਦੇਵ ਰਾਜ ਹੰਸ ਜ਼ਿਲ੍ਹਾ ਮੀਤ ਪ੍ਰਧਾਨ, ਸੋਹਣ ਲਾਲ ਜ਼ਿਲ੍ਹਾ ਜਨਰਲ ਸਕੱਤਰ, ਐਡਵੋਕੇਟ ਸਰਬਜੀਤ ਸਿੰਘ, ਪ੍ਰੇਮ ਮਸੀਹ ਜ਼ਿਲ੍ਹਾ ਕੋਆਰਡੀਨੇਟਰ, ਪੂਰਨ ਚੰਦ ਪ੍ਰਧਾਨ ਦੀਨਾਨਗਰ, ਰਮੇਸ਼ ਕੁਮਾਰ ਸੀਨੀਅਰ ਮੈਂਬਰ, ਰਮੇਸ਼ ਭੁੰਬਲੀ ਪ੍ਰਧਾਨ, ਤਰਸੇਮ ਲਾਲ ਮੀਤ ਪ੍ਰਧਾਨ, ਸੂਬੇ: ਬਲਦੇਵ ਰਾਜ, ਨਸੀਬ ਚੰਦ, ਚਮਨ ਲਾਲ, ਰਾਮ ਸਿੰਘ ਖ਼ਾਲਸਾ, ਰਾਜਪਾਲ ਭਗਤ, ਰਜਿੰਦਰ ਕੁਮਾਰ ਭਗਤ, ਸਤਪਾਲ, ਬਿਸ਼ਨ ਸਿੰਘ, ਰਜਿੰਦਰ ਕੁਮਾਰ, ਰਵੀ ਕੁਮਾਰ, ਦੇਸ ਰਾਜ, ਜਗਦੀਸ਼ ਰਾਜ, ਰਜਿੰਦਰ ਅੱਤਰੀ, ਕਮਲਜੀਤ ਸਿੰਘ ਗਿੱਲ, ਕੇਵਲ ਕ੍ਰਿਸ਼ਨ, ਦਿਆਲ ਸਿੰਘ ਕਾਨਵਾਂ, ਗੁਰਬਾਜ਼ ਸਿੰਘ, ਭੁਪਿੰਦਰ ਸਿੰਘ, ਗਿਆਨੀ ਕਰਤਾਰ ਸਿੰਘ, ਸੁਖਚੈਨ ਸਿੰਘ ਬਟਾਲਾ, ਜਸਪਾਲ ਬੱਬਰੀ ਆਦਿ ਹਾਜ਼ਰ ਸਨ |