ਧਾਰੀਵਾਲ, 17 ਜੁਲਾਈ (ਸਵਰਨ ਸਿੰਘ)-ਡਾਇਓਸਿਸ ਆਫ਼ ਜਲੰਧਰ ਦੇ ਨਵੇਂ ਬਣੇ ਬਿਸ਼ਪ ਡਾ. ਜੋਸ਼ ਸੇਬਾਸਟੀਅਨ ਨੂੰ ਫਾਦਰ ਜੋਸ਼ ਪਡਿਆਟੀ ਦੀ ਅਗਵਾਈ ਹੇਠ ਧਾਰੀਵਾਲ ਪੈਰਿਸ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਬੰਧ ਵਿਚ ਚਰਚ ਕਮੇਟੀ ਪ੍ਰਧਾਨ ਜੌਨ ਮਸੀਹ ਰਣੀਆਂ ਨੇ ਦੱਸਿਆ ਕਿ ਬਿਸ਼ਪ ਡਾ. ਜੋਸ਼ ਸੇਬਾਸਟੀਅਨ ਨੂੰ ਹਾਰ ਪਾ ਕੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ | ਇਸ ਮੌਕੇ ਬਾਬੂ ਪਤਰਸ, ਬਾਬੂ ਵਾਰਿਸ ਮੱਟੂ, ਬਾਬੂ ਕਰਮਾ ਮਸੀਹ, ਬਾਬੂ ਮਨੀ ਮੱਟੂ, ਜੌਨ ਮਸੀਹ ਸਿੱਧੂ ਪ੍ਧਾਨ, ਮਰਿਅਮ ਸੈਨਾ ਪ੍ਰਧਾਨ ਬੀਬੀ ਸਿੰਦੀ, ਯੂਥ ਪ੍ਰਧਾਨ ਰੀਤਿਕ ਮੱਟੂ, ਸੈਕਟਰੀ ਸੁਲੇਮਾਨ ਮਲਿਕ, ਮੀਤ ਪ੍ਰਧਾਨ ਨੀਲਮ ਭੱਟੀ, ਐਡਵੋਕੇਟ ਵਿਪਨ ਨਵਾਂ ਪਿੰਡ, ਜੀਵਨ ਮਸੀਹ, ਸੋਨੀਆ ਫਤਹਿ ਨੰਗਲ, ਸੋਨੀਆ ਬੰਦੇਸਾ, ਯਾਕੂਬ ਮਸੀਹ ਡਡਵਾਂ, ਬੌਬੀ ਜੋਗੋਵਾਲ ਆਦਿ ਵੀ ਹਾਜ਼ਰ ਸਨ |