ਗੁਰਦਾਸਪੁਰ, 17 ਜੁਲਾਈ (ਚੱਕਰਾਜਾ)-ਐੱਚ.ਆਰ.ਏ ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਡਿੰਪਲ ਸ਼ਰਮਾ ਦੀ ਅਗਵਾਈ ਹੇਠ ਇਨਵੈਸਟਿਚਰ ਸੈਰੇਮਨੀ ਕਰਵਾਈ ਗਈ | ਜਿਸ ਵਿਚ ਸਕੂਲ ਦੇ ਚੇਅਰਮੈਨ ਹੀਰਾ ਮਨੀ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ ਤੇ ਮੈਡਮ ਨਵਦੀਪ ਕੌਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜੋਤ ਜਗਾ ਕੇ ਕੀਤੀ ਗਈ | ਜਦੋਂ ਕਿ ਵੱਖ ਵੱਖ ਹਾਊਸਾਂ ਦੇ ਕੈਪਟਨ ਅਤੇ ਵਾਈ ਕੈਪਟਨਾਂ ਵਲੋਂ ਮਾਰਚ ਪਾਸ ਕੀਤਾ ਗਿਆ | ਇਸ ਤੋਂ ਬਾਅਦ ਆਏ ਮਹਿਮਾਨ ਹੀਰਾ ਮਨੀ ਅਗਰਵਾਲ ਤੇ ਸੱਤਿਆ ਸੇਨ ਅਗਰਵਾਲ ਵਲੋਂ ਹੈੱਡ ਬੁਆਏ ਸ਼ੁਭਮਪ੍ਰੀਤ ਸਿੰਘ ਅਤੇ ਹੈੱਡ ਗਰਲ ਬ੍ਰਹਮਪ੍ਰੀਤ ਕੌਰ, ਡੈਫੋਡਿਲ ਹਾਊਸ ਦੇ ਕੈਪਟਨ ਸਿਮਰਦੀਪ ਕੌਰ ਤੇ ਦਮਨ, ਵਾਈਸ ਕੈਪਟਨ ਮਾਨਿਆ ਤੇ ਈਸ਼ਾਨ, ਜੈਸਮੀਨ ਹਾਊਸ ਦੇ ਕੈਪਟਨ ਚਿਰਜੀਵਨ ਤੇ ਰੌਸ਼ਨਪ੍ਰੀਤ ਸਿੰਘ ਅਤੇ ਵਾਈਸ ਕੈਪਟਨ ਦਿਵਿਆ ਤੇ ਆਰਵ, ਔਰਕਿਡ ਹਾਊਸ ਦੇ ਕੈਪਟਨ ਵੰਸ਼ਿਕਾ ਤੇ ਕਾਰਤਿਕ ਅਤੇ ਵਾਈਸ ਕੈਪਟਨ ਨਿਧੀ ਤੇ ਮਹਿਕਦੀਪ, ਟਿਊਲਿਪ ਹਾਊਸ ਦੇ ਕੈਪਟਨ ਜਪੁਜੀ ਕੌਰ ਤੇ ਗਗਨਦੀਪ ਅਤੇ ਵਾਈਸ ਕੈਪਟਨ ਪ੍ਰੇਰਨਾ ਤੇ ਗੁਰਮਹਿਕ ਨੰੂ ਸੈਸ਼ੇ ਪਹਿਨਾਏ ਗਏ | ਪਿ੍ੰਸੀਪਲ ਡਿੰਪਲ ਸ਼ਰਮਾ ਨੇ ਹੈੱਡ ਬੁਆਏ, ਹੈੱਡ ਗਰਲ ਅਤੇ ਸਾਰੇ ਹਾਊਸਾਂ ਦੇ ਕੈਪਟਨਾਂ ਤੇ ਵਾਈਸ ਕੈਪਟਨਾਂ ਨੰੂ ਸਹੁੰ ਚੁਕਾਈ | ਇਸ ਮੌਕੇ ਚੇਅਰਮੈਨ ਹੀਰਾ ਮਨੀ ਅਗਰਵਾਲ ਨੇ ਕਿਹਾ ਕਿ ਵਿਦਿਆਰਥੀਆਂ ਨੰੂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਇਕ ਕਾਮਯਾਬ ਇਨਸਾਨ ਬਣਨਾ ਚਾਹੀਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੰੂ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |