30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਲ ਗੁਰਦਾਸਪੁਰ ਦਫ਼ਤਰ ਸਾਹਮਣੇ ਬਿਜਲੀ ਮੁਲਾਜ਼ਮਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ

ਅਜੀਤ ਡੈਸਕ 18-07-2025
ਗੁਰਦਾਸਪੁਰ, 17 ਜੁਲਾਈ (ਅਸ਼ੋਕ ਸ਼ਰਮਾ)-ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਜੂਨੀਅਰ ਇੰਜੀਨੀਅਰ ਪੰਜਾਬ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ 24 ਪੰਜਾਬ ਪੈਨਸ਼ਨਰ ਫੈਡਰੇਸ਼ਨਾਂ ਵਲੋਂ ਸਰਕਲ ਗੁਰਦਾਸਪੁਰ ਦਫ਼ਤਰ ਸਾਹਮਣੇ ਸਾਂਝੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੌਰਾਨ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਤੇ ਜਾਇੰਟ ਫੋਰਮ ਆਗੂ ਰਵੇਲ ਸਿੰਘ ਸਹਾਏਪੁਰ, ਗੁਰਵੇਲ ਸਿੰਘ ਬੱਲਪੁਰੀਆਂ, ਕਾਮਰੇਡ ਬਲਵਿੰਦਰ ਸਿੰਘ ਉਧੀਪੁਰ, ਸੁਖਦੇਵ ਸਿੰਘ ਖੁੰਡਾ, ਤਰਲੋਕ ਸਿੰਘ ਖੁੰਡੀ, ਬਲਵਿੰਦਰ ਭਗਤ, ਅਰਜਨ ਸਿੰਘ, ਕੁਲਦੀਪ ਪਹਿਲਵਾਨ, ਰਣਧੀਰ ਸਿੰਘ ਕਾਹਲੋਂ, ਜਸਵਿੰਦਰ ਸਿੰਘ ਗਿੱਲ, ਬਲਜਿੰਦਰ ਸਿੰਘ ਬਾਜਵਾ, ਗੁਰਦਿਆਲ ਸਿੰਘ ਘਣੀਆਂ, ਦਲਜੀਤ ਸਿੰਘ, ਬਾਵਾ ਸਿੰਘ, ਰਾਜਵਿੰਦਰ ਸਿੰਘ ਟਰਪਲਾ, ਦਰਬਾਰਾ ਸਿੰਘ ਛੀਨਾ, ਦਲਬੀਰ ਸਿੰਘ ਉਸਾਹਨ, ਮਨਜੀਤ ਸਿੰਘ ਸੈਣੀ, ਮੁਖਵਿੰਦਰ ਸਿੰਘ, ਗੁਰਨਾਮ ਸਿੰਘ ਲੁਬਾਣਾ, ਪਿਆਰਾ ਸਿੰਘ, ਮਨਜੀਤ ਸਿੰਘ ਬਟਾਲਾ, ਸਲਵਿੰਦਰ ਕੁਮਾਰ, ਸੁਖਵਿੰਦਰ ਸਿੰਘ ਗਿੱਲ, ਦਿਲਬਾਗ ਸਿੰਘ ਬੁੱਟਰ ਨੇ ਸੰਬੋਧਨ ਕਰਦਿਆਂ ਪਾਵਰਕਾਮ ਦੇ ਟਰਾਂਸਕੋ ਮੈਨੇਜਮੈਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ 2 ਜੂਨ ਨੂੰ ਹੋਏ ਸਮਝੌਤੇ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਬਿਜਲੀ ਮੁਲਾਜ਼ਮ 27 ਜੁਲਾਈ ਨੂੰ ਬਿਜਲੀ ਮੰਤਰੀ ਪੰਜਾਬ ਸਰਕਾਰ ਦੀ ਅੰਮਿ੍ਤਸਰ ਕੋਠੀ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ | ਇਸ ਤੋਂ ਪਹਿਲਾਂ 24 ਜੁਲਾਈ ਨੂੰ ਮੰਡਲ ਪੱਧਰ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਜਾਣਗੇ |
ਪਿਛਲੀ ਖ਼ਬਰ ਕਈ ਪਿੰਡਾਂ ਤੇ ਸੰਸਥਾਵਾਂ ਨੰੂ ਜਾਂਦੀ ਖ਼ਸਤਾ ਹਾਲਤ ਸੜਕ ਨੰੂ ਲੈ ਕੇ ਅੱਡਾ ਦੋਰਾਂਗਲਾ ਵਿਖੇ ਵਿਸ਼ਾਲ ਧਰਨਾ ਅੱਜ ਅਗਲੀ ਖ਼ਬਰ ਕੌਂਸਲਰ ਸਾਹਿਲ ਅਰੋੜਾ ਨੇ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਵਾਰਡ 'ਚ ਫੌਗਿੰਗ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।