ਧਾਰਕਲਾਂ, 16 ਜੁਲਾਈ (ਨਰੇਸ਼ ਪਠਾਨੀਆ)-ਧਾਰ ਬਲਾਕ 'ਚ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੇ ਜਾਗਿ੍ਤੀ ਫਾਊਾਡੇਸ਼ਨ ਚੈਰੀਟੇਬਲ ਟਰੱਸਟ ਨਿਆੜੀ ਦੇ ਮੈਨੇਜਿੰਗ ਟਰੱਸਟੀ ਆਰ.ਪੀ.ਐਸ. ਵਾਲੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਧਾਰ ਬਲਾਕ ਦੇ ਮਾਲੀ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਨੰੂ ਪਿਛਲੇ 6 ਸਾਲਾਂ ਤੋਂ ਫਲਦਾਰ ਬੂਟੇ ਵੰਡਦੇ ਆ ਰਹੇ ਹਨ, ਤਾਂ ਜੋ ਉਹ ਧਾਰ ਬਲਾਕ 'ਚ ਹਰਿਆਲੀ ਲਿਆਉਣ ਦੇ ਨਾਲ-ਨਾਲ ਆਪਣੀ ਆਮਦਨ ਦਾ ਵਾਧਾ ਵੀ ਕਰ ਸਕਣ | ਉਨ੍ਹਾਂ ਦੱਸਿਆ ਕਿ ਉਹ ਧਾਰ ਬਲਾਕ ਅਤੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਕੁਝ ਪਿੰਡਾਂ ਵਿਚ ਆਪਣੇ ਗ੍ਰੀਨ ਮਿਸ਼ਨ ਅਧੀਨ ਸਥਾਨਿਕ ਵਲੰਟੀਅਰਾਂ ਦੇ ਸਹਿਯੋਗ ਨਾਲ 19, 20 ਅਤੇ 25 ਜੁਲਾਈ ਨੰੂ ਨਿੰਬੂ ਅਤੇ ਮਾਲਟਾ ਦੇ ਲਗਪਗ 800 ਫਲਦਾਰ ਉੱਚੇ ਉਪਜ ਵਾਲੇ ਬੂਟੇ ਮੁਫ਼ਤ ਵੰਡਣ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗ੍ਰੀਨ ਮਿਸ਼ਨ ਬੂਟਿਆਂ ਦਾ ਲੰਗਰ ਸਮਾਗਮ ਪ੍ਰੋਜੈਕਟ ਡਾਇਰੈਕਟਰਾਂ ਡਾ: ਬਲਬੀਰ ਮਿਨਹਾਸ ਅਤੇ ਕਰਨਲ ਅਸ਼ੋਕ ਠਾਕੁਰ ਦੀ ਯੋਗ ਅਗਵਾਈ ਹੇਠ ਕਰਵਾਇਆ ਜਾਵੇਗਾ |