ਪਠਾਨਕੋਟ, 16 ਜੁਲਾਈ (ਸੰਧੂ)-ਭਾਵਨਾ ਸੈਣੀ ਪਠਾਨਕੋਟ ਖੇਤੀਬਾੜੀ ਵਿਕਾਸ ਬੈਂਕ ਤੋਂ ਸਹਾਇਕ ਮੈਨੇਜਰ ਵਜੋਂ ਸੇਵਾ ਮੁਕਤ ਹੋਈ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਬੈਂਕ ਵਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਬੈਂਕ ਦੇ ਚੇਅਰਮੈਨ ਅਵਤਾਰ ਸਿੰਘ ਕਲੇਰ, ਡਾਇਰੈਕਟਰ ਵਿਜੇ ਬਾਗ਼ੀ, ਡਾਇਰੈਕਟਰ ਭੂਪੇਂਦਰ ਸਿੰਘ, ਡਾਇਰੈਕਟਰ ਬਿੱਟਾ ਕਾਟਲ, ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਮੈਨੇਜਰ ਪਠਾਨਕੋਟ ਪਵਨ ਕੁਮਾਰ ਤੋਂ ਇਲਾਵਾ ਭਾਵਨਾ ਸੈਣੀ ਦੇ ਪਤੀ ਰਿਤੇਸ਼ ਬੇਦੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਚੇਅਰਮੈਨ ਅਵਤਾਰ ਕਲੇਰ ਨੇ ਕਿਹਾ ਕਿ ਭਾਵਨਾ ਸੈਣੀ ਨੇ ਆਪਣਾ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕੀਤਾ ਅਤੇ ਹਮੇਸ਼ਾ ਬੈਂਕ ਦੀ ਤਰੱਕੀ ਲਈ ਕੰਮ ਕੀਤਾ | ਉਨ੍ਹਾਂ ਕਿਹਾ ਕਿ ਬੈਂਕ ਹਮੇਸ਼ਾ ਉਨ੍ਹਾਂ ਦੀ ਕਮੀ ਮਹਿਸੂਸ ਕਰੇਗਾ ਅਤੇ ਬੈਂਕ ਪ੍ਰਤੀ ਉਨ੍ਹਾਂ ਦੀ ਚੰਗੀ ਸੇਵਾ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਬੈਂਕ ਮੈਨੇਜਰ ਪਵਨ ਕੁਮਾਰ, ਕਰਮਚਾਰੀਆਂ, ਅਧਿਕਾਰੀਆਂ ਅਤੇ ਬੈਂਕ ਦੇ ਡਾਇਰੈਕਟਰ ਵਲੋਂ ਭਾਵਨਾ ਸੈਣੀ ਨੂੰ ਗੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਹਾਇਕ ਮੈਨੇਜਰ ਭਾਵਨਾ ਸੈਣੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਨੂੰ ਹਮੇਸ਼ਾ ਯਾਦ ਰੱਖਣਗੇ | ਇਸ ਮੌਕੇ ਭਾਵਨਾ ਸੈਣੀ ਦੇ ਪਤੀ ਰਿਤੇਸ਼ ਬੇਦੀ, ਉਨ੍ਹਾਂ ਦੇ ਪੁੱਤਰ ਰੋਨਿਤ ਅਤੇ ਦਕਸ਼ਤ ਤੋਂ ਇਲਾਵਾ ਮੈਨੇਜਰ ਕਾਹਨੂੰਵਾਨ ਸੁਖਰਾਜ ਸਿੰਘ, ਮੈਨੇਜਰ ਡੇਰਾ ਬਾਬਾ ਨਾਨਕ ਗੁਰਪ੍ਰੀਤ ਸਿੰਘ, ਫ਼ੀਲਡ ਅਫ਼ਸਰ ਪਵਨ ਸਿੰਘ ਦਿਓਣੀਆ, ਫ਼ੀਲਡ ਅਫ਼ਸਰ ਅਸ਼ਵਨੀ ਕੁਮਾਰ, ਕਲਰਕ ਕਮਲਜੀਤ ਕੌਰ, ਸਹਾਇਕ ਮੈਨੇਜਰ ਅਮਿਤ ਕੁਮਾਰ, ਲਖਬੀਰ ਸਿੰਘ ਅਤੇ ਸਿਮਰਨ ਵੀ ਹਾਜ਼ਰ ਸਨ |