ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਪਰਮਿੰਦਰ ਕੌਰ ਢੀਂਡਸਾ ਪਤਨੀ ਸਰਬਜੀਤ ਸਿੰਘ ਢੀਂਡਸਾ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਢੀਂਡਸਾ ਸੋਲੀਟੇਅਰ ਗਾਰਡਨ ਜਲੰਧਰ ਰੋਡ ਬਟਾਲਾ ਵਿਖੇ ਕੀਰਤਨ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਹੋਇਆ | ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸਵਰਗੀ ਪਰਮਿੰਦਰ ਕੌਰ ਢੀਂਡਸਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸਾਬਕਾ ਐੱਮ.ਪੀ. ਭੁਪਿੰਦਰ ਸਿੰਘ ਮਾਨ, ਨਲੀਨ ਪ੍ਰਭਾਤ ਮੋਹੀ ਡੀ.ਜੀ.ਪੀ. ਜੰਮੂ ਕਸ਼ਮੀਰ, ਮਨਜੀਤ ਸਿੰਘ ਬਰਾੜ ਕਮਿਸ਼ਨਰ ਫ਼ਰੀਦਕੋਟ, ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐੱਸ., ਅਮਰਜੀਤ ਕੌਰ ਆਈ.ਏ.ਐੱਸ., ਜਤਿੰਦਰਬੀਰ ਸਿੰਘ ਆਈ.ਏ.ਐੱਸ., ਜੀਵਨਦੀਪ ਸਿੰਘ ਕਾਹਲੋਂ ਆਈ.ਪੀ.ਐੱਸ., ਸਿਲੰਦਰਜੀਤ ਸਿੰਘ ਆਈ.ਪੀ.ਐੱਸ., ਆਦੇਸ਼ਪ੍ਰਤਾਪ ਸਿੰਘ ਕੈਰੋਂ ਸਾਬਕਾ ਮੰਤਰੀ ਪੰਜਾਬ, ਕੈਪਟਨ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕ, ਸੁਖਦੀਪ ਸਿੰਘ ਤੇਜਾ ਮੇਅਰ, ਸੁਖਦੀਪ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਕਿਰਨਬੀਰ ਸਿੰਘ ਕੰਗ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ, ਸਾ. ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ, ਸੰਦੀਪ ਸਿੰਘ, ਰਣਬੀਰ ਸਿੰਘ ਬਾਜਵਾ, ਰੂਪ ਕੌਰ, ਇੰਦਰਜੀਤ ਸਿੰਘ ਕਾਹਲੋਂ, ਸੁਖਦੀਪ ਸਿੰਘ, ਰਮਿੰਦਰ ਕੌਰ, ਜਸਕਿਰਨ, ਗੁਰਸ਼ੇਰ, ਸੁਖਮੇਹਰ ਅਤੇ ਹਰਮੇਹਰ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਅਖੀਰ 'ਤੇ ਪਰਮਿੰਦਰ ਕੌਰ ਢੀਂਡਸਾ ਦੇ ਪਤੀ ਸਰਬਜੀਤ ਸਿੰਘ ਢੀਂਡਸਾ ਤੇ ਪੁੱਤਰ ਸੁਖਦੀਪ ਸਿੰਘ ਢੀਂਡਸਾ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |