22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਾਂਝਾ ਮਸੀਹ ਸੰਮੇਲਨ ਸਮਾਗਮ ਕਰਨ ਲਈ ਚੇਅ. ਮੁਨੱਵਰ ਮਸੀਹ ਦੀ ਅਗਵਾਈ ਹੇਠ ਪਲੇਠੀ ਮੀਟਿੰਗ

ਅਜੀਤ ਡੈਸਕ 16-07-2025
ਕਲਾਨੌਰ, 15 ਜੁਲਾਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਪਾਸਟਰ ਯੂਸਫ ਦੇ ਚਰਚ 'ਚ ਇਸਾਈ ਭਾਈਚਾਰੇ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾ. ਚੇਅਰਮੈਨ ਮੁਨੱਵਰ ਮਸੀਹ ਦੀ ਅਗਵਾਈ ਹੇਠ ਹੋਈ | ਧਾਰੀਵਾਲ 'ਚ ਹੋਣ ਵਾਲੇ ਸਾਲਾਨਾ ਸਾਂਝਾ ਮਸੀਹ ਸੰਮੇਲਨ ਲਈ ਪਲੇਠੀ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਨ ਲਈ ਵੱਡੀ ਗਿਣਤੀ 'ਚ ਪਾਸਟਰ ਸਾਹਿਬਾਨ ਸ਼ਾਮਿਲ ਹੋਏ | ਮੁਨੱਵਰ ਮਸੀਹ ਨੇ ਕਿਹਾ ਕਿ ਅੱਜ ਲੋੜ ਹੈ ਘੱਟ ਗਿਣਤੀ 'ਚ ਰਹਿਣ ਵਾਲੇ ਇਸਾਈ ਧਰਮ ਨਾਲ ਸਬਿੰਧਤ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਆਪਣਾ ਧਾਰਮਿਕ ਜਾਂ ਰਾਜਨੀਤਿਕ ਤੌਰ 'ਤੇ ਇਕ ਝੰਡਾ ਬੁਲੰਦ ਕਰਨ | ਮੁਨੱਵਰ ਮਸੀਹ ਨੇ ਕਿਹਾ ਕਿ 15 ਤੋਂ 18 ਸਤੰਬਰ ਤੱਕ ਧਾਰੀਵਾਲ ਦੀ ਬਿਧੀਪੁਰ ਚਰਚ 'ਚ ਜੋ ਸਾਂਝਾ ਮਸੀਹ ਸੰਮੇਲਨ ਹੋਵੇਗਾ, ਉਸ 'ਚ ਸਾਰੇ ਮਿਸ਼ਨਾਂ ਦੇ ਬਿਸ਼ਪਾਂ, ਸੰਸਥਾਵਾਂ ਦੇ ਆਗੂਆਂ ਨੂੰ ਧਾਰਮਿਕ ਤੌਰ 'ਤੇ ਸ਼ਮੂਲੀਅਤ ਲਈ ਸੱਦਾ ਦਿੱਤਾ ਜਾਵੇਗਾ, ਜਿਸ 'ਚ ਸਾਰੇ ਅਜਾਦ ਪਾਸਟਰ ਸਾਹਿਬਾਨ ਦਾ ਸਨਮਾਨ ਕੀਤਾ ਜਾਵੇਗਾ | ਮੀਟਿੰਗ 'ਚ ਕ੍ਰਿਸ਼ਚਨ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹ ਸਰਪੰਚ, ਮੰਗਾ ਮਸੀਹ ਬਲਾਕ ਪ੍ਰਧਾਨ, ਡਾ. ਸਹੋਤਾ ਪ੍ਰਧਾਨ ਘੱਟ ਗਿਣਤੀ ਮੋਰਚਾ, ਡਾ. ਇੰਦਰਿਆਸ ਮਸੀਹ ਉਗੜੂ ਖੈੜਾ, ਯੂਸਫ ਮਸੀਹ ਪ੍ਰਧਾਨ ਸਿੰਘੋਵਾਲ, ਪਾਸਟਰ ਗੁਰਮੀਤ ਮਸੀਹ, ਪਾਸਟਰ ਸੁਰਜੀਤ ਮਸੀਹ, ਪਾਸਟਰ ਰਤਨ ਮਸੀਹ ਭਿਖਾਰੀਵਾਲ, ਪਾਸਟਰ ਅਜਾਦ ਮਸੀਹ ਲੱਖਣਕਲਾਂ, ਪਾਸਟਰ ਨਰਿੰਦਰ ਮਸੀਹ, ਦਲਜੀਤ ਮਸੀਹ ਖੱਦਰ, ਪਾਸਟਰ ਸਰਦਾਰ ਮਸੀਹ, ਪਾਸਟਰ ਬਾਊ ਰਹੀਮਾਂਬਾਦ, ਪਾਸਟਰ ਵਜ਼ੀਰ ਕਲਾਨੌਰ, ਪ੍ਰਧਾਨ ਅਮਾਨਤ ਮਸੀਹ ਦੇੜ੍ਹਗਵਾਰ, ਪ੍ਰਧਾਨ ਰੋਮੀ ਕਲਾਨੌਰ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਪ੍ਰਧਾਨ ਸਵ. ਉਪਕਾਰ ਕਿ੍ਸ਼ਨ ਸ਼ਰਮਾ ਦੀ ਬਰਸੀ ਮਨਾਈ ਅਗਲੀ ਖ਼ਬਰ ਕੋਟਲੀ ਸੂਰਤ ਮੱਲ੍ਹੀ 'ਚ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।