ਫ਼ਤਹਿਗੜ੍ਹ ਚੂੜੀਆਂ, 15 ਜੁਲਾਈ (ਐੱਮ.ਐੱਸ. ਫੁੱਲ)-ਸਥਾਨਕ ਫ਼ਤਹਿਗੜ੍ਹ ਚੂੜੀਆਂ ਵਿਖੇ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਸਕੂਲ ਪ੍ਰਧਾਨ ਸਵਰਗਵਾਸੀ ਸ੍ਰੀ ਉਪਕਾਰ ਕਿ੍ਸ਼ਨ ਸ਼ਰਮਾ ਦੀ ਬਰਸੀ ਨੂੰ ਬਹੁਤ ਹੀ ਯਾਦਗਾਰ ਢੰਗ ਨਾਲ ਬੱਚਿਆਂ ਵਲੋਂ ਬੂਟੇ ਲਗਾ ਕੇ ਮਨਾਇਆ ਗਿਆ | ਸਕੂਲ ਪਿ੍ੰਸੀਪਲ ਵਰਿੰਦਰ ਕੌਰ ਵਲੋਂ ਉਨ੍ਹਾਂ ਦੀ ਸ਼ਖ਼ਸੀਅਤ ਉੱਪਰ ਚਾਨਣਾ ਪਾਇਆ ਗਿਆ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਜਾਣੂ ਕਰਵਾਇਆ ਗਿਆ | ਸ਼੍ਰੀ ਉਪਕਾਰ ਕਿ੍ਸ਼ਨ ਸ਼ਰਮਾ ਜਿਨ੍ਹਾਂ ਦਾ 14 ਜੁਲਾਈ 2022 ਨੂੰ ਸਵਰਗਵਾਸ ਹੋ ਗਿਆ ਸੀ, ਉਹ ਚੰਡੀਗੜ੍ਹ ਦੀ ਇਕ ਪ੍ਰਮੁੱਖ ਸ਼ਖ਼ਸੀਅਤ ਸਨ, ਖ਼ਾਸ ਤੌਰ 'ਤੇ ਜੀ.ਜੀ.ਡੀ.ਐੱਸ.ਡੀ. ਕਾਲਜ ਸੋਸਾਇਟੀ ਦੇ ਪ੍ਰਧਾਨ ਵਜੋਂ ਆਪਣੀ ਅਗਵਾਈ ਲਈ ਜਾਣੇ ਜਾਂਦੇ ਸਨ | ਉਹ ਇਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਸੰਸਥਾ ਨੂੰ ਸਮਕਾਲੀ ਰੁਝਾਨਾਂ ਅਤੇ ਚੁਣੌਤੀਆਂ ਵੱਲ ਵਧਾਇਆ, ਉੱਤਮਤਾ ਦੀ ਵਿਰਾਸਤ ਪਿੱਛੇ ਛੱਡੀ | ਉਨ੍ਹਾਂ ਨੇ ਜੀ.ਜੀ.ਡੀ.ਐੱਸ.ਡੀ. ਕਾਲਜ, ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜਾਂ ਅਤੇ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਫ਼ਤਹਿਗੜ੍ਹ ਚੂੜੀਆਂ ਸਮੇਤ ਵੱਖ-ਵੱਖ ਸੰਸਥਾਵਾਂ ਲਈ ਪ੍ਰਬੰਧਕੀ ਕਮੇਟੀਆਂ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ | ਉਨ੍ਹਾਂ ਬੱਚਿਆਂ ਦੀ ਪੜ੍ਹਾਈ ਭਲਾਈ ਲਈ ਬਹੁਤ ਹੀ ਨੇਕ ਕੰਮ ਕੀਤੇ ਸਨ | ਸਕੂਲ ਦੇ ਬੱਚਿਆਂ ਨੇ ਸਕੂਲ ਵਿਚ ਉਨ੍ਹਾਂ ਦੇ ਨਾਂਅ ਦੇ ਬੂਟੇੇ ਲਗਾ ਕੇ ਉਨ੍ਹਾਂ ਨੂੰ ਦਿਲੋਂ ਸੱਚੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪਿ੍ੰਸੀਪਲ ਸਮੇਤ ਸਕੂਲ ਕੋਆਰਡੀਨੇਟਰ ਕੁਲਬੀਰ ਕੌਰ, ਅਮਨਦੀਪ ਕੌਰ, ਸਮੂਹ ਸਟਾਫ਼ ਮੈਡਮ ਮਨਪ੍ਰੀਤ ਕੌਰ, ਸਰਬਜੀਤ ਕੌਰ, ਸਲੋਨੀ, ਰੀਆ, ਨੀਲਮ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਰਜਿੰਦਰ ਕੌਰ, ਸੋਨੀਆ, ਰੂਪਨੀਤ ਕੌਰ, ਕੋਮਲਪ੍ਰੀਤ ਕੌਰ, ਸੁਮਨ ਜ਼ੱਕੀ, ਮਨਪ੍ਰੀਤ ਕੌਰ ਅਤੇ ਜਗਰੂਪ ਸਿੰਘ ਸ਼ਾਮਿਲ ਹੋਏ |