22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕੋਟਲੀ ਸੂਰਤ ਮੱਲ੍ਹੀ 'ਚ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਮੀਟਿੰਗ

ਅਜੀਤ ਡੈਸਕ 16-07-2025
ਕੋਟਲੀ ਸੂਰਤ ਮੱਲ੍ਹੀ, 15 ਜੁਲਾਈ (ਕੁਲਦੀਪ ਸਿੰਘ ਨਾਗਰਾ)-ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਸੁਚੱਜੇ ਢੰਗ ਨਾਲ ਖਾਂਦਾ ਤੇ ਖੇਤੀਬਾੜੀ ਲਈ ਲੋੜੀਆਂ ਵਸਤਾਂ ਮੁਹੱਈਆ ਕਰਵਾਉਣ ਤੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਫੀਲਡ 'ਚ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਅੱਜ ਕੋਟਲੀ ਸੂਰਤ ਮੱਲ੍ਹੀ 'ਚ ਬ੍ਰਾਂਚ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਸੁਖਦੇਵ ਸਿੰਘ ਸਕੱਤਰ ਕੋਟਲੀ ਸੂਰਤ ਮੱਲ੍ਹੀ, ਹੀਰਾ ਸਿੰਘ ਸਕੱਤਰ ਅਠਵਾਲ, ਸੁਖਜਿੰਦਰ ਸਿੰਘ ਸਕੱਤਰ ਭਾਗੋਵਾਲ, ਜਸਪਾਲ ਸਿੰਘ ਸਕੱਤਰ ਮਿਰਜਾਜਾਨ, ਉਤਮਜੀਤ ਸਿੰਘ ਸਕੱਤਰ ਰਾਏਚੱਕ, ਸੁਖਬੀਰ ਸਿੰਘ ਸਕੱਤਰ ਨਵਾਂ ਪਿੰਡ ਮਿਲਖੀਵਾਲ, ਦਲਬੀਰ ਸਿੰਘ ਸਕੱਤਰ ਫ਼ਜਲਾਬਾਦ, ਅਸੀਸ ਕੁਮਾਰ ਸਕੱਤਰ ਧਿਆਨਪੁਰ, ਨਵਜੀਤ ਸਿੰਘ ਸਕੱਤਰ ਦਰਗਾਬਾਦ, ਸੁਖਬੀਰ ਸਿੰਘ ਸਕੱਤਰ ਮਿਲਖੀਵਾਲ, ਵਿਕਰਮਜੀਤ ਸਿੰਘ ਸਕੱਤਰ ਰਾਉਵਾਲ ਸ਼ਾਮਿਲ ਹੋਏ ਤੇ ਸਾਰਿਆਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰ ਕੇ ਕਿਸਾਨਾਂ ਨੂੰ ਸਮੇਂ ਸਿਰ ਫ਼ਸਲਾਂ ਲਈ ਲੋੜੀਂਦੀ ਖਾਦ-ਦਵਾਈਆਂ ਮੁਹੱਈਆ ਕਰਵਾਉਣ ਦਾ ਪ੍ਰਣ ਕਰਦਿਆਂ ਫੀਲਡ ਵਿਚ ਕੰਮ ਕਰਦਿਆਂ ਆ ਰਹੀਆਂ ਮੁਸ਼ਕਿਲਾਂ 'ਤੇ ਵਿਚਾਰ ਵਟਾਂਦਰਾ ਕਰਦਿਆਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਸਾਂਝਾ ਮਸੀਹ ਸੰਮੇਲਨ ਸਮਾਗਮ ਕਰਨ ਲਈ ਚੇਅ. ਮੁਨੱਵਰ ਮਸੀਹ ਦੀ ਅਗਵਾਈ ਹੇਠ ਪਲੇਠੀ ਮੀਟਿੰਗ ਅਗਲੀ ਖ਼ਬਰ ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਲਗਾਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।