22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨੈਸ਼ਨਲ ਖਿਡਾਰੀ ਰਮਨਦੀਪ ਸਿੰਘ ਰੰਧਾਵਾ ਬੂਲੇਵਾਲ ਦੀ ਭਾਰਤੀ ਰੇਲਵੇ ਵਿਚ ਚੋਣ

ਅਜੀਤ ਡੈਸਕ 16-07-2025
ਨਿੱਕੇ ਘੁੰਮਣ, 15 ਜੁਲਾਈ (ਸਤਬੀਰ ਸਿੰਘ ਘੁੰਮਣ)-ਸੋਨ ਤਗਮਾ ਵਿਜੇਤਾ ਫੁੱਟਬਾਲ ਖਿਡਾਰੀ ਰਮਨਦੀਪ ਸਿੰਘ ਰੰਧਾਵਾ ਦੀ ਭਾਰਤੀ ਰੇਲਵੇ ਵਿਚ ਚੋਣ ਹੋਣ ਉਪਰੰਤ ਉਸ ਦਾ ਆਪਣੇ ਜੱਦੀ ਪਿੰਡ ਬੂਲੇਵਾਲ ਵਿਖੇ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਗੁਲਦਸਤਿਆਂ ਤੇ ਫੁੱਲ ਮਾਲਾਵਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਜੱਗਾ, ਹਿੰਦਾ, ਦਰਸ਼ਨ ਸਪੋਰਟਸ ਕਲੱਬ ਦੇ ਨਿਗਰਾਨ ਅਤੇ ਉੱਘੇ ਖੇਡ ਪ੍ਰੇਮੀ ਸੂਬਾ ਸਿੰਘ ਏ.ਆਈ.ਜੀ. ਪੰਜਾਬ ਪੁਲਿਸ ਤਰਫ਼ੋਂ, ਚੇਅਰਮੈਨ ਭੁਪਿੰਦਰ ਸਿੰਘ ਰੰਧਾਵਾ ਉੱਘੇ ਸਮਾਜ ਸੇਵੀ, ਸਰਪੰਚ ਅੰਮਿ੍ਤਪਾਲ ਸਿੰਘ ਬੂਲੇਵਾਲ, ਸ਼ਰਨਜੀਤ ਸਿੰਘ ਕੋਚ, ਰਜਿੰਦਰ ਸਿੰਘ ਕੋਚ, ਮਨਜੀਤ ਸਿੰਘ ਕੋਚ, ਮੁਸਤਾਕ ਮਸੀਹ ਭੱਟੀ ਦਿੱਲੀ ਪੁਲਿਸ, ਸੂਬੇਦਾਰ ਹਰਬੰਸ ਸਿੰਘ, ਬਲਜੀਤ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਇੰਗਲੈਂਡ, ਰਣਜੀਤ ਸਿੰਘ ਆਸਟਰੇਲੀਆ, ਸੁਖਚੈਨ ਸਿੰਘ ਜੇ.ਈ., ਬਲਵਿੰਦਰ ਸਿੰਘ ਰੰਧਾਵਾ, ਪਲਵਿੰਦਰ ਸਿੰਘ, ਸੁਖਰਾਜ ਸਿੰਘ ਇੰਗਲੈਂਡ, ਕੁਲਵਿੰਦਰ ਸਿੰਘ ਸਪੇਨ, ਕਵਲਜੀਤ ਸਿੰਘ ਥਾਣੇਦਾਰ ਸਮੇਤ ਪਿੰਡ ਅਤੇ ਇਲਾਕੇ ਦੀਆਂ ਹੋਰ ਨਾਮਵਰ ਸ਼ਖ਼ਸੀਅਤਾਂ ਵਲੋਂ ਰਮਨਦੀਪ ਸਿੰਘ ਦਾ ਸਨਮਾਨ ਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ | ਇਸ ਉਪਰੰਤ ਰਮਨਦੀਪ ਸਿੰਘ ਨੇ ਕਿਹਾ ਕਿ ਇਹ ਕਾਮਯਾਬੀ ਦਾ ਸਿਹਰਾ ਮੇਰੇ ਮਾਤਾ-ਪਿਤਾ, ਸਤਿਕਾਰਯੋਗ ਕੋਚਾਂ ਅਤੇ ਪਿੰਡ ਦੀਆਂ ਸਮੂਹ ਮਾਣਮੱਤੀਆਂ ਸ਼ਖ਼ਸੀਅਤਾਂ ਤੇ ਖੇਡ ਪ੍ਰੇਮੀਆਂ ਨੂੰ ਜਾਂਦਾ ਹੈ | ਰਮਨਦੀਪ ਸਿੰਘ ਨੇ ਨੌਜਵਾਨਾਂ ਨੂੰ ਖੇਡਾਂ ਵਲ ਵੱਧ ਤੋਂ ਵੱਧ ਪ੍ਰੇਰਿਤ ਹੋ ਕੇ ਕਾਮਯਾਬੀ ਹਾਸਲ ਕਰਨ ਦੀ ਪ੍ਰੇਰਣਾ ਦਾ ਸੁਨੇਹਾ ਦਿੱਤਾ ਗਿਆ |
ਪਿਛਲੀ ਖ਼ਬਰ ਕਿਸਾਨੀ ਮਸਲਿਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਖ਼ਿਲਾਫ਼ ਟਰੈਫ਼ਿਕ ਪੁਲਿਸ ਨੇ ਕੱਸਿਆ ਸ਼ਿਕੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।