22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਹਿਲਾ ਉੱਥਾਣ ਮੰਡਲ ਵਲੋਂ ਨੋਟ-ਬੁਕ ਵੰਡ ਮੁਹਿੰਮ ਦਾ ਸ਼ੱੁਭ ਆਰੰਭ

ਅਜੀਤ ਡੈਸਕ 16-07-2025
ਘਰੋਟਾ, 15 ਜੁਲਾਈ (ਸੰਜੀਵ ਗੁਪਤਾ)-ਮਹਿਲਾ ਉਤਥਾਣ ਮੰਡਲ ਜ਼ਿਲ੍ਹਾ ਪਠਾਨਕੋਟ ਨੇ ਕੋਠਾ ਮਨਵਾਲ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨੋਟ-ਬੁੱਕ ਵੰਡ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਹੈ | ਯੋਗ ਵੇਦਾਂਤ ਸੇਵਾ ਸਮਿਤੀ ਦੇ ਪ੍ਰਧਾਨ ਨਰੇਸ਼ ਕੁਮਾਰ ਅਤੇ ਸੰਚਾਲਕ ਪੰਕਜ ਭਾਈ ਇਸ ਮੁਹਿੰਮ ਵਿਚ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਉਨ੍ਹਾਂ ਨੇ ਨੋਟ-ਬੁੱਕ ਸੇਵਾ ਮੁਹਿੰਮ ਦੇ ਟੀਚਿਆਂ ਅਤੇ ਉਦੇਸ਼ਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਮਹਿਲਾ ਉਤਥਾਣ ਮੰਡਲ ਵਲੋਂ ਚਲਾਏ ਜਾ ਰਹੇ ਭੰਡਾਰਾ, ਨਸ਼ਾ ਛੁਡਾਊ ਮੁਹਿੰਮ, ਸੰਕੀਰਤਨ ਅਤੇ ਹੋਰ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿਚ ਹੋਰ ਸਕੂਲਾਂ 'ਚ ਵੀ ਜਾਰੀ ਰਹੇਗੀ | ਇਸ ਮੌਕੇ ਰਮਾ, ਸ਼ਿਆਮਾ, ਇੰਦੂ, ਕਿ੍ਸ਼ਨਾ, ਕਮਲੇਸ਼, ਰਜਨੀ, ਨਿਸ਼ਾ, ਤਿ੍ਪਤਾ, ਰੀਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਧਾਇਕ ਅਸ਼ਵਨੀ ਸ਼ਰਮਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ-ਸੀਮਾ ਕੁਮਾਰੀ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।