22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਲਕਾ ਭੋਆ ਦੀਆਂ ਟੁੱਟੀਆਂ ਸੜਕਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ

ਅਜੀਤ ਡੈਸਕ 16-07-2025
ਤਾਰਾਗੜ੍ਹ, 15 ਜੁਲਾਈ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਵਿਖੇ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਹੀ ਸੜਕਾਂ 'ਤੇ ਪਏ ਟੋਏ ਪਾਣੀ ਨਾਲ ਭਰ ਜਾਂਦੇ ਹਨ | ਜਿਸ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਇਨ੍ਹਾਂ ਸੜਕਾਂ 'ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ | ਜਾਤੀ ਚੌਕ ਤੋਂ ਸ਼ੇਰਪੁਰ ਗਿੱਦੜਪੁਰ ਨੰੂ ਜਾਣ ਵਾਲੀ ਸੜਕ ਤਾਰਾਗੜ੍ਹ ਤੋਂ ਕਰਸੋਪੁਰ ਵਾਲੀ ਝੇਲਾ ਸਿਹੋੜਾ, ਬਕਨੌਰ ਤੋਂ ਮਾਜਰਾ, ਤਾਰਾਗੜ੍ਹ ਤੋਂ ਕੋਠੇ ਖਿਆਲਾ ਤੋਂ ਮਾਜਰਾ, ਰਤਨਗੜ੍ਹ ਤੋਂ ਧੋਬੜਾ, ਪਹਾੜੋਚੱਕ ਤੋਂ ਮਦਾਦਪੁਰ ਨੰੂ ਜਾਣ ਵਾਲੀਆਂ ਸੜਕਾਂ ਦਾ ਜਦੋਂ ਇਸ ਪ੍ਰਤੀਨਿਧ ਵਲੋਂ ਦੌਰਾ ਕੀਤਾ ਤਾਂ ਦੇਖਣ ਵਿਚ ਆਇਆ ਕਿ ਇਨ੍ਹਾਂ ਸੜਕਾਂ 'ਤੇ ਵੱਡੇ-ਵੱਡੇ ਖੱਡੇ ਪਏ ਹੋਏ ਸਨ ਅਤੇ ਸੜਕਾਂ ਪਾਣੀ ਨਾਲ ਭਰੀਆਂ ਪਈਆਂ ਸਨ, ਜਿਨ੍ਹਾਂ ਨੇ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਸੀ | ਇਨ੍ਹਾਂ ਸੜਕਾਂ 'ਤੇ ਪਾਣੀ ਖੜ੍ਹਾ ਰਹਿਣ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੰੂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ |ਮਦਨ ਲਾਲ ਮੱਦੀ ਸਮਾਜ ਸੇਵਕ ਨੇ ਦੱਸਿਆ ਕਿ ਇਹ ਸੜਕ 12 ਸਾਲ ਪਹਿਲਾਂ ਬਣਾਈ ਸੀ ਅਤੇ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ | ਜਿਸ ਕਾਰਨ ਹੁਣ ਇਨ੍ਹਾਂ ਸੜਕਾਂ ਦਾ ਮੰਦਾ ਹਾਲ ਹੋਇਆ ਪਿਆ ਹੈ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਵੀ ਵਾਅਦੇ ਕੀਤੇ ਸਨ ਕਿ ਸਰਕਾਰ ਆਉਣ 'ਤੇ ਸੜਕਾਂ ਪਹਿਲ ਦੇ ਆਧਾਰ 'ਤੇ ਬਣਾਈਆਂ ਜਾਣਗੀਆਂ | ਪਰ ਸਰਕਾਰ ਨੰੂ ਬਣੇ 3 ਸਾਲ ਹੋ ਗਏ ਹਨ ਅਤੇ ਅਜੇ ਤੱਕ ਕਿਸੇ ਵੀ ਸੜਕ ਨੰੂ ਨਹੀਂ ਬਣਾਇਆ ਗਿਆ | ਇਲਾਕਾ ਵਾਸੀ ਰਘੁਬੀਰ ਸਿੰਘ ਕਾਲਾ, ਲਾਭ ਸਿੰਘ, ਮਾਸਟਰ ਮਹਿੰਦਰਪਾਲ, ਜਤਿੰਦਰ ਸਿੰਘ, ਹੈਪੀ ਸੈਣੀ, ਜਗੀਰ ਸਿੰਘ, ਗੁਰਸੇਵਕ ਸਿੰਘ, ਜੀਵਨ ਸਿੰਘ ਲੱਕੀ, ਵਿਜੇ ਕੁਮਾਰ, ਰਮਨ ਸਿੰਘ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਹਲਕਾ ਭੋਆ ਅਧੀਨ ਪੈਂਦੀਆਂ ਸਾਰੀਆਂ ਸੜਕਾਂ ਨੰੂ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਲੋਕਾਂ ਨੰੂ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਇਨਰਵੀਲ੍ਹ ਕਲੱਬ ਨੇ ਲਗਾਏ ਬੂਟੇ ਅਗਲੀ ਖ਼ਬਰ ਸਕੂਲ ਗਈ ਨਾਬਾਲਗ ਲੜਕੀ ਪਿਛਲੇ 6 ਦਿਨਾਂ ਤੋਂ ਘਰ ਨਹੀਂ ਪਰਤੀ, ਮਾਪਿਆਂ ਨੇ ਪੁਲਿਸ ਨੂੰ ਭਾਲ ਕਰਨ ਦੀ ਲਗਾਈ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।