ਪਠਾਨਕੋਟ, 15 ਜੁਲਾਈ (ਸੰਧੂ)-ਪਠਾਨਕੋਟ ਸ਼ਹਿਰ ਦੇ ਚਾਰ ਮਰਲਾ ਕੁਆਰਟਰ ਦੀ ਰਹਿਣ ਵਾਲੀ 14 ਸਾਲਾ ਨਾਬਾਲਗ ਲੜਕੀ ਦੇ ਪਿਛਲੇ ਛੇ ਦਿਨਾਂ ਤੋਂ ਸ਼ੱਕੀ ਹਾਲਾਤ ਵਿਚ ਘਰੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ¢ ਲਾਪਤਾ ਹੋਈ ਨਾਬਾਲਗ ਲੜਕੀ ਨੈਨਸੀ ਦੇ ਪਿਤਾ ਬਲਵੀਰ ਨੇ ਦੱਸਿਆ ਕਿ ਪਿਛਲੇ ਵੀਰਵਾਰ ਨੂੰ ਉਸ ਦੀ ਧੀ ਆਮ ਵਾਂਗ ਗਾਂਧੀ ਚÏਕ ਸਥਿਤ ਸ਼ਹੀਦ ਮੱਖਣ ਸਿੰਘ ਸੀਨੀਅਰ ਸੈਕੰਡਰੀ ਸਕੂਲ ਗਈ ਸੀ¢ ਉਸ ਤੋਂ ਬਾਅਦ ਉਹ ਘਰ ਨਹੀਂ ਪਰਤੀ¢ ਉਸੇ ਦਿਨ ਉਸ ਨੂੰ ਸਕੂਲ ਤੋਂ ਫੋਨ ਆਇਆ ਕਿ ਉਸ ਦੀ ਧੀ ਲਮਿਨੀ ਦੀ ਰਹਿਣ ਵਾਲੀ ਲੜਕੀ ਪਿ੍ਆ ਨਾਲ ਗਈ ਹੈ ਅਤੇ ਕੀ ਉਹ ਘਰ ਵਾਪਸ ਆ ਗਈ ਹੈ¢ ਉਸ ਨੇ ਦੱਸਿਆ ਕਿ ਉਸ ਸਮੇਂ ਉਹ ਆਪਣੇ ਜਠੇਰੇ ਮੱਥਾ ਟੇਕਣ ਗਿਆ ਸੀ, ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੀ ਧੀ ਘਰ ਨਹੀਂ ਪਰਤੀ¢ ਉਸ ਦਿਨ ਤੋਂ ਛੇ ਦਿਨ ਬੀਤ ਗਏ ਹਨ, ਅੱਜ ਤੱਕ ਉਸ ਦੀ ਧੀ ਬਾਰੇ ਕੋਈ ਪਤਾ ਨਹੀਂ ਲਗਾ ਸਕਿਆ¢ਉਸ ਨੇ ਦੱਸਿਆ ਕਿ ਉਸ ਦਿਨ ਤੋਂ ਲਮਿਨੀ ਦੀ ਕੁੜੀ ਪਿ੍ਆ ਵੀ ਘਰੋਂ ਲਾਪਤਾ ਹੈ, ਜਿਸ ਦਾ ਪਰਿਵਾਰ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ¢ ਉਸ ਨੇ ਕਿਹਾ ਕਿ ਉਸ ਨੂੰ ਪੂਰਾ ਸ਼ੱਕ ਹੈ ਕਿ ਉਕਤ ਪਿ੍ਆ ਉਸ ਦੀ ਧੀ ਨੂੰ ਆਪਣੀਆਂ ਗੱਲਾਂ ਨਾਲ ਭਰਮਾ ਕੇ ਆਪਣੇ ਨਾਲ ਲੈ ਗਈ ਹੈ¢ਇਸ ਸਬੰਧ ਵਿਚ ਸਬੰਧਤ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ¢ ਪਰ ਹੁਣ ਤੱਕ ਉਸ ਦੀ ਧੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ¢ਉਸ ਦੀ ਮਾਂ ਬੁਰੀ ਤਰ੍ਹਾਂ ਰੋ ਰਹੀ ਹੈ¢ ਦੋ ਦਿਨ ਪਹਿਲਾਂ ਉਸ ਨੂੰ ਕਿਸੇ ਤੋਂ ਪਤਾ ਲੱਗਾ ਕਿ ਉਸ ਦੀ ਧੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚ ਹੋ ਸਕਦੀ ਹੈ¢ ਸਮਾਂ ਬਰਬਾਦ ਕੀਤੇ ਬਿਨਾਂ, ਉਹ ਕਟੜਾ ਪਹੁੰਚਿਆ ਅਤੇ ਪੁਲਿਸ ਦੀ ਮਦਦ ਨਾਲ, ਉਸ ਨੇ ਸੀਸੀਟੀਵੀ ਕੈਮਰਿਆਂ ਦੇ ਨਾਲ-ਨਾਲ ਆਧਾਰ ਕਾਰਡ ਰਾਹੀਂ ਜਾਣਕਾਰੀ ਦੀ ਜਾਂਚ ਕੀਤੀ¢ ਪਰ ਉੱਥੇ ਉਸ ਦਾ ਕੋਈ ਰਿਕਾਰਡ ਨਹੀਂ ਮਿਲਿਆ¢ ਉਸ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਧੀ ਨੂੰ ਲੱਭ ਕੇ ਘਰ ਲਿਆਂਦਾ ਜਾਵੇ¢