15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਅੰਤਰਰਾਸ਼ਟਰੀ ਵਫ਼ਦ ਨੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਗਲੋਬਲ ਮੈਡੀਕਲ ਸਿੱਖਿਆ ਤੇ ਕਰੀਅਰ ਦੇ ਮਾਰਗਾਂ ਦੀ ਕੀਤੀ ਪੜਚੋਲ

ਅਜੀਤ ਡੈਸਕ 31-12-2025
ਅਮਲੋਹ, 30 ਦਸੰਬਰ (ਕੇਵਲ ਸਿੰਘ)-ਰਾਜਸਥਾਨ ਫਾਊਾਡੇਸ਼ਨ-ਨਿਊਯਾਰਕ ਚੈਪਟਰ (ਯੂ.ਐੱਸ.ਏ.) ਦੀ ਪ੍ਰਧਾਨ, ਨੈਸ਼ਨਲ ਯੂ.ਐੱਸ-ਇੰਡੀਆ ਚੈਂਬਰ ਆਫ਼ ਕਾਮਰਸ ਦੀ ਸੰਸਥਾਪਕ ਅਤੇ ਯੂ. ਐੱਸ. ਸੈਕਟਰੀ ਆਫ਼ ਕਾਮਰਸ ਦੀ ਸਲਾਹਕਾਰ ਡਾ. ਪੂਰਨਿਮਾ ਵੋਰੀਆ ਦੀ ਅਗਵਾਈ ਹੇਠ ਇਕ ਵਿਸ਼ੇਸ਼ ਵਫ਼ਦ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਜੈਪੁਰ ਵਿਚ ਮੁਲਾਕਾਤ ਕੀਤੀ ਤਾਂ ਜੋ ਰਾਜਸਥਾਨ ਦੇ ਨੌਜਵਾਨਾਂ ਲਈ ਵਿਸ਼ਵਵਿਆਪੀ ਸਿੱਖਿਆ ਪਹਿਲਕਦਮੀਆਂ ਅਤੇ ਅੰਤਰਰਾਸ਼ਟਰੀ ਕੈਰੀਅਰ ਦੇ ਮੌਕਿਆਂ ਬਾਰੇ ਚਰਚਾ ਕੀਤੀ ਜਾ ਸਕੇ | ਵਫ਼ਦ ਵਿਚ ਡਾ. ਸੰਦੀਪ ਸਿੰਘ ਪ੍ਰਧਾਨ ਡੀ. ਬੀ. ਯੂ. ਗਰੁੱਪ ਅਤੇ ਮੈਂਬਰ ਰਾਜਸਥਾਨ ਫਾਊਾਡੇਸ਼ਨ-ਨਿਊਯਾਰਕ ਚੈਪਟਰ (ਯੂ.ਐੱਸ.ਏ.) ਅਤੇ ਇੰਜੀਨੀਅਰ ਅਰੁਣ ਮਲਿਕ, ਡਾਇਰੈਕਟਰ ਓਪਰੇਸ਼ਨ, ਡੀ.ਬੀ.ਯੂ. ਅਮਰੀਕਾ ਸ਼ਾਮਿਲ ਸਨ | ਇਹ ਮੁਲਾਕਤ ਅਕਾਦਮਿਕ ਸਹਿਯੋਗ ਅੰਤਰਰਾਸ਼ਟਰੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਖ਼ਾਸ ਤੌਰ 'ਤੇ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਵਿਗਿਆਨ ਦੇ ਖੇਤਰ ਵਿਚ ਮਾਰਗਾਂ ਦਾ ਵਿਸਤਾਰ ਕਰਨ 'ਤੇ ਕੇਂਦਿ੍ਤ ਸੀ | ਇਹ ਪ੍ਰੋਗਰਾਮ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਚ-ਗੁਣਵੱਤਾ ਵਾਲੀ ਡਾਕਟਰੀ ਸਿੱਖਿਆ, ਅੰਗਰੇਜ਼ੀ-ਮਾਧਿਅਮ ਦੀ ਹਦਾਇਤ ਅਤੇ ਕਲੀਨੀਕਲ ਐਕਸਪੋਜ਼ਰ ਅਤੇ ਗਲੋਬਲ ਮੈਡੀਕਲ ਕੈਰੀਅਰ ਲਈ ਢਾਂਚਾਗਤ ਮਾਰਗ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ | ਵਫ਼ਦ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਅਜਿਹੇ ਅੰਤਰਰਾਸ਼ਟਰੀ ਮੈਡੀਕਲ ਸਿੱਖਿਆ ਦੇ ਮੌਕੇ ਰਾਜਸਥਾਨ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਵਿਸ਼ਵ ਪੱਧਰ 'ਤੇ ਬੈਂਚਮਾਰਕ ਕੀਤੇ ਪਾਠਕ੍ਰਮ ਅਤੇ ਸਿਹਤ ਸੰਭਾਲ ਵਿਚ ਅੰਤਰਰਾਸ਼ਟਰੀ ਕੈਰੀਅਰ ਦੀਆਂ ਸੰਭਾਵਨਾਵਾਂ ਤੱਕ ਪਹੁੰਚ ਪ੍ਰਦਾਨ ਕਰਕੇ ਲਾਭ ਪਹੁੰਚਾ ਸਕਦੇ ਹਨ |
ਪਿਛਲੀ ਖ਼ਬਰ ਕੇਂਦਰ ਸਰਕਾਰ ਦਾ ਮਨਰੇਗਾ 'ਚ ਬਦਲਾਅ ਕਾਨੂੰਨ ਗਰੀਬ ਵਿਰੋਧੀ ਸਾਜ਼ਿਸ਼-ਢਿੰਗਨੰਗਲ <br/> ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਗਰੇਵਾਲ ਲੈਂਡ ਡਿਵੈਪਰਜ਼ ਸਰਹਿੰਦ ਨੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।