20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗਊ ਸੇਵਾ ਸੰਮਤੀ ਅਮਲੋਹ ਨੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 22-11-2025
ਅਮਲੋਹ, 21 ਨਵੰਬਰ (ਕੇਵਲ ਸਿੰਘ)-ਗਊ ਸੇਵਾ ਸੰਮਤੀ ਅਮਲੋਹ ਵਲੋਂ ਮੱਸਿਆ ਦਾ ਦਿਹਾੜਾ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ 'ਚ ਸ਼ਰਧਾ ਪੂਰਵਕ ਮਨਾਇਆ | ਇਸ ਮੌਕੇ ਮੰਦਰ ਦੇ ਪੁਜਾਰੀ ਰਵਿੰਦਰ ਸ਼ਰਮਾ ਨੇ ਮੰਤਰਾਂ ਦਾ ਉਚਾਰਨ ਕੀਤਾ | ਇਸ ਮੌਕੇ ਸੰਮਤੀ ਦੇ ਪ੍ਰਧਾਨ ਭੂਸ਼ਨ ਸੂਦ ਨੇ ਸ਼ਹਿਰ ਨਿਵਾਸੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸ਼ਰਧਾਲੂ ਆਪਣੇ ਪਰਿਵਾਰ ਵਲੋਂ ਪੂਜਾ ਆਦਿ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸ਼ਹਿਰ ਦੇ ਪਹੁੰਚੇ ਮੁਹਤਬਰਾਂ ਨੇ ਸੰਮਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਪ੍ਰਧਾਨ ਭੂਸ਼ਨ ਸੂਦ, ਸਰਪ੍ਰਸਤ ਪ੍ਰੇਮ ਚੰਦ ਸ਼ਰਮਾ, ਗਊਸ਼ਾਲਾ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ, ਸ਼ਿਵ ਕੁਮਾਰ ਗੋਇਲ, ਦਿਨੇਸ਼ ਗੋਇਲ, ਸੁਸ਼ੀਲ ਗਰਗ ਸੀਲੂ, ਅਸ਼ੋਕ ਮਿੱਤਲ, ਜੁਗਲ ਕਿਸ਼ੋਰ ਗੋਇਲ, ਅਸ਼ੋਕ ਗੁਪਤਾ, ਸੰਜੇ ਗਰਗ ਤੇ ਸ਼ਹਿਰ ਨਿਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਿਜਲੀ ਕੁਨੈਕਸ਼ਨ ਲੈਣ ਲਈ ਐਨ.ਓ.ਸੀ. ਦੀ ਸ਼ਰਤ ਖ਼ਤਮ ਕਰਨਾ ਅਤਿ ਸ਼ਲਾਘਾਯੋਗ ਕਦਮ-ਚੇਅਰਮੈਨ ਢਿੱਲੋ... ਅਗਲੀ ਖ਼ਬਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਗੁਰਮਤਿ ਵਿਚਾਰ ਸੈਸ਼ਨ ਦਾ ਆਜੋਯਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।