20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਗੁਰਮਤਿ ਵਿਚਾਰ ਸੈਸ਼ਨ ਦਾ ਆਜੋਯਨ <br/>

ਅਜੀਤ ਡੈਸਕ 22-11-2025
ਸੰਘੋਲ, 21 ਨਵੰਬਰ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਗਲੋਬਲ ਇੰਡੀਅਨ ਆਰਗਨਾਈਜ਼ੇਸ਼ਨ (ਜੀਓ) ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸ਼ਬਦ ਗਾਇਣ ਤੇ ਗੁਰੂ ਜੀ ਦੇ ਜੀਵਨ 'ਤੇ ਆਧਾਰਿਤ ਇਕ ਲਘੂ ਫ਼ਿਲਮ ਰਾਹੀਂ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ | ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਦਿਲਜੀਤ ਸਿੰਘ ਰਾਣਾ ਅਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਾਸਿਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਨੇ ਗੁਰੂ ਜੀ ਦੀ ਸ਼ਹਾਦਤ ਅਤੇ ਸਿੱਖਿਆਵਾਂ ਨੂੰ ਯਾਦ ਕੀਤਾ | ਇਸ ਮੌਕੇ ਗਿਆਨੀ ਸਪਿੰਦਰ ਸਿੰਘ ਨੇ ਗੁਰੂ ਜੀ ਦੀ ਸਮਾਜ ਨੂੰ ਦੇਣ ਅਤੇ ਸ਼ਹਾਦਤ ਤੇ ਗੁਰਮਤਿ ਵਿਚਾਰ ਸਾਂਝੇ ਕੀਤੇ | ਕੋਰਡੀਆ ਤੇ ਜਵਾਲਾ ਦੇਵੀ ਸਿੱਖਿਆ ਕਾਲਜ ਦੇ ਪਿੰ੍ਰਸੀਪਲ ਡਾ. ਜਯੋਤੀ ਸ਼ਰਮਾ ਨੇ ਵੀ ਗੁਰੂ ਜੀ ਦੇ ਦੱਸੇ ਮਾਰਗ 'ਤੇ ਚੱਲਣ ਲਈ ਕਿਹਾ | ਮੰਚ ਸੰਚਾਲਨ ਡਾ. ਹਰਜਿੰਦਰ ਸਿੰਘ ਨੇ ਕੀਤਾ ਅਤੇ ਡਾ. ਤੇਜਿੰਦਰ ਕੌਰ ਨੇ ਆਈ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਗਊ ਸੇਵਾ ਸੰਮਤੀ ਅਮਲੋਹ ਨੇ ਮੱਸਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਜ਼ਿਲ੍ਹੇ ਦੇ ਅਧਿਆਪਕਾਂ ਦਾ ਪਹਿਲਾ ਕਵੀ ਦਰਬਾਰ ਸਫਲਤਾ ਸਹਿਤ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।