ਜਲੰਧਰ, 18 ਨਵੰਬਰ (ਅ. ਬ.)-ਡਾ. ਹਿਤਿੰਦਰ ਸੂਰੀ ਕਨਸਲਟੈਂਟ ਪ੍ਰੋਕਟੋਲੋਜਿਸਟ ਰਾਣਾ ਹਸਪਤਾਲ ਸਰਹਿੰਦ ਨੇ ਦੱਸਿਆ ਕਿ ਸਰੀਰ ਦੀ ਕੁੱਲ ਸਿਹਤ ਦਾ ਆਧਾਰ ਸਾਡੇ ਪਾਚਣ ਤੰਤਰ ਦੀ ਮਜ਼ਬੂਤੀ 'ਤੇ ਨਿਰਭਰ ਕਰਦਾ ਹੈ¢ ਆਧੁਨਿਕ ਜ਼ਿੰਦਗੀ ਵਿਚ ਗੱਟ ਹੈਲਥ (ਆਂਤੜੀਆਂ ਦੀ ਸਿਹਤ) ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਮੇਰੇ ਤਜਰਬੇ ਅਨੁਸਾਰ ਬਵਾਸੀਰ ਦੀ ਜੜ੍ਹ ਅਕਸਰ ਗੱਟ ਹੈਲਥ ਦੇ ਵਿਗੜਨ ਵਿਚ ਹੁੰਦੀ ਹੈ¢ ਜਦੋਂ ਆੰਤੜੀਆਂ ਠੀਕ ਕੰਮ ਨਹੀਂ ਕਰਦੀਆਂ, ਤਾਂ ਕਬਜ਼, ਗੈਸ, ਖਟਾਓ ਤੇ ਸੂਜਣ ਵੱਧ ਜਾਂਦੀ ਹੈ, ਜੋ ਬਵਾਸੀਰ ਦਾ ਕਾਰਨ ਬਣਦੀ ਹੈ | ਕਬਜ਼ ਕਾਰਨ ਕਠੋਰ ਮਲ ਤੇ ਜ਼ੋਰ ਲਗਾ ਕੇ ਮਲ ਤਿਆਗਣ ਨਾਲ ਮਲਦੁਆਰ ਦੀਆਂ ਨਸਾਂ 'ਤੇ ਦਬਾਅ ਪੈਂਦਾ ਹੈ¢ ਇਸ ਨਾਲ ਬਵਾਸੀਰ ਬਣ ਜਾਂਦੀ ਹੈ ਜਾਂ ਵੱਧ ਜਾਂਦੀ ਹੈ¢ ਲੰਮੇ ਸਮੇਂ ਤੱਕ ਬੈਠੇ ਰਹਿਣ ਨਾਲ ਪਚਣ ਪ੍ਰਕਿਰਿਆ ਹੌਲੀ ਪੈ ਜਾਂਦੀ ਹੈ ਤੇ ਖਤਰਾ ਵੱਧ ਜਾਂਦਾ ਹੈ | ਬਵਾਸੀਰ ਤੋਂ ਬਚਾਅ ਲਈ ਸਾਨੂੰ ਰੋਜ਼ਾਨਾ ਖੁਰਾਕ ਵਿਚ ਫਾਈਬਰ ਵਾਲੇ ਭੋਜਨ, ਦਿਨ 'ਚ 810 ਗਿਲਾਸ ਪਾਣੀ, ਦਹੀਂ, ਲੱਸੀ ਤੇ ਹੋਰ ਪ੍ਰੋਬਾਇਓਟਿਕ ਪਦਾਰਥ ਸ਼ਾਮਿਲ ਕਰਨੇ ਚਾਹੀਦੇ ਹਨ | ਰਾਣਾ ਹਸਪਤਾਲ, ਸਰਹਿੰਦ, ਵਿਚ ਬਵਾਸੀਰ, ਫ਼ਿਸ਼ਰ ਤੇ ਫ਼ਿਸਟੂਲਾ ਦਾ ਅਧੁਨਿਕ ਤੇ ਘੱਟ-ਦਰਦ ਵਾਲਾ ਇਲਾਜ ਉਪਲਬਧ ਹੈ¢ ਸਾਡਾ ਉਦੇਸ਼ ਮਰੀਜ਼ ਦੀ ਗੱਟ ਹੈਲਥ ਸੁਧਾਰ ਕੇ ਲੰਮੇ ਸਮੇਂ ਲਈ ਰਾਹਤ ਮੁਹੱਈਆ ਕਰਵਾਉਣਾ ਹੈ¢