ਅਮਲੋਹ, 5 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਅਮਲੋਹ ਤੋਂ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਜੋ ਕੁਝ ਦਿਨ ਪਹਿਲਾਂ ਆਪਣੇ ਘਰ ਖਨਿਆਣ ਵਿਖੇ ਗੈਸ ਸਿਲੰਡਰ ਹਾਦਸੇ 'ਚ ਬੁਰੀ ਤਰ੍ਹਾਂ ਝੁਲਸ ਗਏ ਸਨ, ਜੋ ਇਸ ਵੇਲੇ ਖੰਨਾ ਦੇ ਅਗਰਵਾਲ ਹਸਪਤਾਲ 'ਚ ਜੇਰੇ ਇਲਾਜ਼ ਹਨ, ਦਾ ਹਾਲ ਚਾਲ ਜਾਣਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਹਲਕਾ ਖੰਨਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਹਸਪਤਾਲ ਪਹੁੰਚ ਕੇ ਭਾਈ ਖ਼ਾਲਸਾ ਦੀ ਜਲਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ | ਇਸ ਮੌਕੇ ਡਾ. ਚੀਮਾ ਨੇ ਡਾਕਟਰਾਂ ਦੀ ਟੀਮ ਨਾਲ ਖਾਲਸਾ ਦੀ ਸਿਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਂਦੇ ਹੋਏ ਪਾਰਟੀ ਵਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਕੁਲਦੀਪ ਸਿੰਘ ਮਛਰਾਈ, ਕੈਪਟਨ ਜਸਵੰਤ ਸਿੰਘ ਬਾਜਵਾ, ਕੁਲਦੀਪ ਸਿੰਘ ਮੁੱਢੜੀਆ, ਕਰਮਜੀਤ ਸਿੰਘ ਭਗੜਾਣਾ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਡਾ. ਕੇਸਰ ਸਿੰਘ ਸੇਖੋਂ, ਡਾ. ਬਲਕਾਰ ਸਿੰਘ ਘੁੰਡਰ, ਸਿਮਰਨਜੀਤ ਸਿੰਘ ਡਿਪਟੀ, ਗੁਰਬਖ਼ਸ਼ ਸਿੰਘ ਬੈਣਾ, ਕਰਮ ਸਿੰਘ ਮਾਂਗੇਵਾਲ, ਰਣਜੀਤ ਸਿੰਘ ਨੱਤ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ |