ਅਮਲੋਹ, 5 ਨਵੰਬਰ (ਕੇਵਲ ਸਿੰਘ)-ਲਾਲਾ ਫੁੱਲ ਚੰਦ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਅਮਲੋਹ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਅਤੇ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪ੍ਰਬੰਧਕ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਦੀ ਰੱਖਿਆ ਕਰਦੇ ਹੋਏ ਆਪਣਾ ਬਲੀਦਾਨ ਦਿੱਤਾ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉੱਥੇ ਹੀ ਸਕੂਲ ਵਿਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਗਿਆ | ਰਾਕੇਸ਼ ਗਰਗ ਨੇ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਵਲੋਂ ਮਿਲੇ ਉਪਦੇਸ਼ 'ਤੇ ਪਹਿਰਾ ਦਿੰਦੇ ਹੋਏ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਸਕੂਲ ਦੇ ਪ੍ਰਬੰਧਕ ਮੈਂਬਰ ਰਾਜਪਾਲ ਗਰਗ, ਨਰਿੰਦਰ ਬੇਦੀ, ਰਾਕੇਸ਼ ਕੁਮਾਰ ਗਰਗ, ਅਨਿਲ ਕੁਮਾਰ ਗੋਇਲ, ਮਨੀਸ਼ ਕੁਮਾਰ ਗੋਇਲ, ਲੈਕਚਰਾਰ ਦਰਸ਼ਨ ਸਿੰਘ, ਲੈਕ. ਬੰਤ ਸਿੰਘ, ਲੈਕ. ਬਲਵੀਰ ਸਿੰਘ, ਸੇਵਾਮੁਕਤ ਪਿੰ੍ਰਸੀਪਲ ਹਰਪ੍ਰੀਤ ਕੌਰ, ਹਰਜਿੰਦਰ ਕੌਰ, ਰਾਜਿੰਦਰ ਕੌਰ, ਸਕੂਲ ਦੇ ਮੁੱਖ ਅਧਿਆਪਕਾ ਆਂਚਲ ਰਾਣੀ, ਨੇਹਾ, ਮੇਘਾ ਸ਼ਰਮਾ, ਭਾਵਨਾ ਰਾਣੀ, ਸਬ-ਇੰਸਪੈਕਟਰ ਅਮਨਦੀਪ ਕੌਰ, ਡਾ. ਰੁਚਿਕਾ ਗੋਇਲ, ਪੂਨਮ ਜਿੰਦਲ, ਕੁਸਮ, ਬਿ੍ਜ ਮੋਹਨੀ ਤੇ ਵਿਦਿਆਰਥੀ ਮੌਜੂਦ ਸਨ |