04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਕੀਤਾ ਪ੍ਰੇਰਿਤ

ਅਜੀਤ ਡੈਸਕ 19-10-2025
ਜਖਵਾਲੀ, 18 ਅਕਤੂਬਰ (ਨਿਰਭੈ ਸਿੰਘ)-ਸਰਕਾਰੀ ਮਿਡਲ ਸਕੂਲ ਚਣੋਂ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ | ਸਰਪੰਚ ਜਰਨੈਲ ਸਿੰਘ ਨੇ ਬੱਚਿਆਂ ਦੁਆਰਾ ਕੀਤੇ ਪ੍ਰਬੰਧਾਂ ਅਤੇ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ | ਬੱਚਿਆਂ ਨੇ ਸਾਰੇ ਸਕੂਲ ਨੂੰ ਆਪ ਸਜਾਇਆ ਅਤੇ ਸ਼ਿੰਗਾਰਿਆ | ਸਾਰਿਆਂ ਨੇ ਮਿਲ ਕੇ ਦੀਵਾਲੀ ਪੂਜਨ ਵੀ ਕੀਤਾ | ਅਧਿਆਪਕਾ ਮੀਨਾਕਸ਼ੀ ਗਰਗ ਅਤੇ ਜਸਪ੍ਰੀਤ ਕੌਰ ਨੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ | ਸਕੂਲ ਇੰਚਾਰਜ ਅਨਵਰ ਹੁਸੈਨ ਨੇ ਅਜਿਹੀਆਂ ਗਤੀਵਿਧੀਆਂ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਦੱਸਿਆ | ਵਿਦਿਆਰਥੀਆਂ, ਅਧਿਆਪਕਾਂ ਵਲੋਂ ਲਕਸ਼ਮੀ ਮਾਤਾ ਤੇ ਗਣੇਸ਼ ਆਰਤੀ ਕੀਤੀ ਗਈ ਅਤੇ ਕਾਮਨਾ ਕੀਤੀ ਕਿ ਰੌਸ਼ਨੀਆਂ ਦਾ ਤਿਉਹਾਰ ਵਿਦਿਆਰਥੀਆਂ ਦੇ ਜੀਵਨ ਵਿਚ ਖ਼ੁਸ਼ੀਆਂ ਲੈ ਕੇ ਆਵੇ | ਇਸ ਮੌਕੇ ਪੰਚ ਦਵਿੰਦਰ ਸਿੰਘ, ਕੰਪਿਊਟਰ ਅਧਿਆਪਕ ਨਿਲੇਸ਼ ਦੱਤ ਅਤੇ ਪ੍ਰਾਇਮਰੀ ਸਕੂਲ ਚਣੋਂ ਦੇ ਅਧਿਆਪਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਗਾਇਆ ਅਗਲੀ ਖ਼ਬਰ ਪਿੰਡ ਤਿੱਬੜ 'ਚ ਫੈਲਿਆ ਡੇਂਗੂ, ਲੋਕਾਂ ਵਿਚ ਡਰ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।