ਮੰਡੀ ਗੋਬਿੰਦਗੜ੍ਹ, 20 ਜੁਲਾਈ (ਇਕਬਾਲਦੀਪ ਸੰਧੂ)-ਐਸ.ਐਨ.ਏ.ਐਸ. ਆਰੀਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਗੋਬਿੰਦਗੜ੍ਹ ਦਾ ਇਨਵੈਸਟੀਚਰ ਸਮਾਗਮ ਸਕੂਲ ਪਿ੍ੰਸੀਪਲ ਹਿੰਮਤ ਸਿੰਘ ਹੁੰਦਲ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਰੋਹ ਵਿਚ ਰਸਮੀ ਤੌਰ 'ਤੇ ਨਵੀਂ ਵਿਦਿਆਰਥੀ ਪ੍ਰੀਸ਼ਦ ਨੂੰ ਸ਼ਾਮਿਲ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਨਾਲ ਹੋਈ | ਇਸ ਮੌਕੇ ਅੰਸ਼ੂ ਭੱਲਾ ਨੇ ਇਨਵੈਸਟੀਚਰ ਸਮਾਰੋਹ ਦੀ ਮਹੱਤਤਾ ਬਾਰੇ ਦੱਸਿਆ ਅਤੇ ਜੋਤੀ ਧੀਮਾਨ ਨੇ ਵਿਦਿਆਰਥੀ ਪ੍ਰੀਸ਼ਦ ਅਤੇ ਪੰਜਾਂ ਸਦਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਕੇ ਵਿਦਿਆਰਥੀ ਪ੍ਰੋਸੈਸ਼ਨ ਦਾ ਸਵਾਗਤ ਕੀਤਾ ਜਦਕਿ ਹੈੱਡ ਬੁਆਏ, ਸੀਨੀਅਰ ਕੈਪਟਨ, ਸਪੋਰਟਸ ਕੈਪਟਨ, ਵਾਈਸ ਸਪੋਰਟਸ ਕੈਪਟਨ, ਐਨ.ਸੀ.ਸੀ. ਸਾਰਜੈਂਟ, ਹਾਊਸ ਕੈਪਟਨ, ਵਾਈਸ ਕੈਪਟਨ, ਡਿਸਿਪਲਿਨ ਹੈੱਡ ਅਤੇ ਹਾਊਸ ਹੈੱਡਾਂ ਨਾਲ ਜਾਣ-ਪਛਾਣ ਕਰਵਾਈ ਗਈ | ਇਸ ਦੌਰਾਨ ਸੀਨੀਅਰ ਕੈਪਟਨ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਵੀ ਕਰਵਾਇਆ ਗਿਆ | ਨਵੀਂ ਬਣੀ ਕੌਂਸਲ ਵਿਚ 20 ਵਿਦਿਆਰਥੀ ਆਗੂ ਸ਼ਾਮਿਲ ਸਨ | ਸਕੂਲ ਦੇ ਪਿ੍ੰਸੀਪਲ, ਵਾਈਸ ਪਿ੍ੰਸੀਪਲ ਅਤੇ ਵਿਦਿਆਰਥੀ ਕੌਂਸਲ ਦੇ ਹੈੱਡ ਨੇ ਵਿਦਿਆਰਥੀ ਕੌਂਸਲ ਨੂੰ ਬੈਜ ਅਤੇ ਸੈਸ਼ ਭੇਟ ਕੀਤੇ | ਇਸ ਮੌਕੇ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਸੀਨੀਅਰ ਕੈਪਟਨ ਸ਼ਿਵਮ ਨੇ ਨਵ-ਨਿਯੁਕਤ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਸਕੂਲ ਦੇ ਆਦਰਸ਼ਾਂ ਅਤੇ ਆਦਰਸ਼ 'ਸਵੈ ਤੋਂ ਪਹਿਲਾਂ ਸੇਵਾ' ਦੇ ਮਸ਼ਾਲ ਧਾਰਕ ਬਣਨ ਲਈ ਵਧਾਈ ਦਿੱਤੀ | ਸਮਾਗਮ 'ਚ ਜੋਤੀ ਧੀਮਾਨ, ਅੰਸ਼ੂ ਭੱਲਾ, ਆਰਟ ਅਤੇ ਕਰਾਫ਼ਟ ਅਧਿਆਪਕਾ ਹਰਪ੍ਰੀਤ ਕੌਰ, ਦੇਸ਼ਵਿੰਦਰ ਕੌਰ, ਮਮਤਾ, ਵਾਈਸ ਪਿ੍ੰਸੀਪਲ ਅਤੇ ਹਾਊਸ ਮੁਖੀ ਮੋਨਿਕਾ ਲਖਨਪਾਲ, ਵਿਦਿਆਰਥੀ ਪ੍ਰੀਸ਼ਦ ਹੈੱਡ ਵਰਿੰਦਰ ਸਿੰਘ ਵੜੈਚ, ਹਾਊਸ ਮੁਖੀ ਗੁਰਪ੍ਰੀਤ ਸਿੰਘ ਚਾਹਲ, ਹਾਊਸ ਮੁਖੀ ਅੰਸ਼ੂ ਭੱਲਾ, ਹਾਊਸ ਮੁਖੀ ਸ਼ਮਾ ਕੈਂਥ, ਹਾਊਸ ਮੁਖੀ ਸੀਮਾ ਦੁੱਗਲ ਅਤੇ ਵਿਦਿਆਰਥੀ ਇਸ ਮੌਕੇ ਮੌਜੂਦ ਸਨ |