19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰੂ ਨਾਨਕ ਕਾਲੋਨੀ 'ਚ ਪੀਣ ਦਾ ਪਾਣੀ ਆਉਂਦਾ ਨਹੀਂ ਤੇ ਸੀਵਰੇਜ ਦਾ ਪਾਣੀ ਸੜਕਾਂ 'ਤੇ

ਅਜੀਤ ਡੈਸਕ 21-07-2025
ਮੰਡੀ ਗੋਬਿੰਦਗੜ੍ਹ, 20 ਜੁਲਾਈ (ਇਕਬਾਲਦੀਪ ਸੰਧੂ)-ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਕਾਲੋਨੀ ਨਿਵਾਸੀ ਜਿੱਥੇ ਪੀਣ ਵਾਲੀ ਪਾਣੀ ਦੀ ਰੋਜ਼ਾਨਾ ਸਮੱਸਿਆ ਸਹਿਣ ਤੋਂ ਮਜਬੂਰ ਹਨ ਉੱਥੇ ਦੋਹਰੀ ਸਮੱਸਿਆ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਬਣੀ ਹੋਈ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਹਰਮੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਇਲਾਕਾ ਅਜਿਹਾ ਹੈ ਕਿ ਇਥੇ ਪੀਣ ਦਾ ਪਾਣੀ ਤਾਂ ਸਰਕਾਰੀ ਟੂਟੀਆਂ ਤੱਕ ਆਉਂਦਾ ਨਹੀਂ ਪਰ ਸੀਵਰੇਜ ਦਾ ਪਾਣੀ ਸੜਕਾਂ 'ਤੇ ਆਮ ਦੇਖਿਆ ਜਾ ਸਕਦਾ ਹੈ | ਇਸ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਨੂੰ ਕਈ ਵਾਰੀ ਸ਼ਿਕਾਇਤ ਦਿੱਤੀ ਗਈ ਪਰ ਸਹੀ ਹੱਲ ਨਹੀਂ ਹੋਇਆ ਕਿਉਂਕਿ ਨਗਰ ਕੌਂਸਲ ਵਲੋਂ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ ਜਦਕਿ ਚੈਂਬਰਾਂ ਵਿਚਲੀ ਗਾਦ ਨੂੰ ਸਾਫ਼ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਇਹ ਸਮੱਸਿਆ ਵਾਰ-ਵਾਰ ਹੋ ਰਹੀ ਹੈ ਜਿਸ ਨੂੰ ਲੈ ਕੇ ਮੁਹੱਲਾ ਵਾਸੀ ਪ੍ਰੇਸ਼ਾਨ ਹਨ, ਉਨ੍ਹਾਂ ਦੀ ਮੰਗ ਹੈ ਕਿ ਇਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇ | ਇਸ ਮੌਕੇ ਰੌਕੀ ਪਾਰਚਾ, ਬਖ਼ਸ਼ੀਸ਼ ਮੱਟੂ, ਸੁਰਿੰਦਰ ਮੱਟੂ, ਮੀਨੂੰ ਰਾਣੀ, ਪੀਤੋ ਰਾਣੀ, ਵਿੱਕੀ ਸ਼ਰਮਾ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮੋਨੂੰ ਸਿੰਘ, ਸੰਗੀਤਾ ਰਾਣੀ, ਨੰਦ ਕੁਮਾਰ, ਜੈਬ ਸਿੰਘ, ਪਾਲ ਸਿੰਘ, ਰੀਨਾ ਕੁਮਾਰੀ ਅਤੇ ਲਖਮੀ ਕੁਮਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰੀਆ ਸਕੂਲ ਵਿਚ ਇਨਵੈਸਟੀਚਰ ਸਮਾਗਮ ਕਰਵਾਇਆ ਅਗਲੀ ਖ਼ਬਰ ਰਾਤ ਨੂੰ ਟਿਊਬਵੈੱਲਾਂ 'ਤੇ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ ਹੋਏ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।