ਖਮਾਣੋਂ, 20 ਜੁਲਾਈ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ਨੰ. 14709 ਆਫ਼ 2023 ਅਤੇ ਹੋਰ ਭਿੱਟਾਂ ਵਿਚ ਦਿੱਤੇ ਗਏ ਫ਼ੈਸਲਿਆਂ ਰਾਹੀਂ ਸਰਕਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੈਨਸ਼ਨਾਂ ਸੋਧਣ ਲਈ 2.45 ਗੁਣਾਂਕ ਦੀ ਥਾਂ 2.59 ਦਾ ਗੁਣਾਂਕ ਲਾਗੂ ਕਰਨ ਲਈ ਪਟੀਸ਼ਨ ਵਿਚ ਉਠਾਏ ਗਏ ਨੁਕਤਿਆਂ ਨੂੰ ਵਿਚਾਰਨ ਉਪਰੰਤ ਫ਼ੈਸਲਾ ਤਿੰਨ ਮਹੀਨੇ ਦੇ ਅੰਦਰ ਅੰਦਰ ਲਵੇ ਪਰ ਸਰਕਾਰ ਵਲੋਂ ਨਿਸ਼ਚਿਤ ਸਮੇਂ ਦੇ ਅੰਦਰ ਕੋਈ ਫ਼ੈਸਲਾ ਨਾ ਲੈਣ ਤੇ ਕੰਟੈਪਟਾਂ ਦਾਇਰ ਕੀਤੀਆਂ ਗਈਆਂ ਜਿਨ੍ਹਾਂ ਦੀ ਸੁਣਵਾਈ 14.7.2025 ਨੂੰ ਨਿਸ਼ਚਿਤ ਸੀ ਪਰ ਸਰਕਾਰ ਵੱਲੋਂ ਇਸ ਦਿਨ ਤੱਕ ਵੀ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਅਗਲੀ ਸੁਣਵਾਈ 18-8-2025 ਨਿਸ਼ਚਿਤ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਸਮੂਹ ਪੈਨਸ਼ਨਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਜਲਦੀ ਫ਼ੈਸਲਾ ਲਵੇ | ਇਸ ਮੌਕੇ ਰਾਮ ਮੂਰਤੀ ਸ਼ਰਮਾ, ਲਾਭ ਸਿੰਘ ਘੁਮਾਣ, ਸੁਖਦੇਵ ਸਿੰਘ ਕੰਗ, ਸ਼ਰਨਜੀਤ ਸਿੰਘ ਖਮਾਣੋਂ, ਕਰਤਾਰ ਸਿੰਘ ਜਟਾਣਾ, ਰਮੇਸ਼ ਕੁਮਾਰ ਭੜੀ, ਅਜੈਬ ਸਿੰਘ ਭਾਂਬਰੀ, ਅਜੈਬ ਸਿੰਘ ਖਮਾਣੋਂ, ਹਰਬੰਸ ਸਿੰਘ ਭੱਟਾ, ਗੁਰਚਰਨ ਸਿੰਘ ਫਰੌਰ, ਦਵਿੰਦਰ ਸਿੰਘ ਫਰੌਰ, ਅਜਮੇਰ ਸਿੰਘ ਮਨੈਲੀ, ਜਗਜੀਤ ਸਿੰਘ ਖਮਾਣੋਂ, ਕੁਲਦੀਪ ਸਿੰਘ ਭਾਮੀਆਂ, ਰਾਮ ਸਿੰਘ ਚੜ੍ਹੀ ਅਤੇ ਸੇਵਕ ਸਿੰਘ ਖਮਾਣੋਂ ਹਾਜ਼ਰ ਸਨ |