ਮੰਡੀ ਗੋਬਿੰਦਗੜ੍ਹ, 17 ਜੁਲਾਈ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਮੁਖੀ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਟੂਰਿਜ਼ਮ ਐਂਡ ਟ੍ਰੈਵਲ ਮੈਨਜਮੈਂਟ ਵਿਭਾਗ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਇਸ ਸਾਲ ਦੀ ਸਮਰ ਇੰਟਰਨਸ਼ਿਪ ਦੇ ਤਹਿਤ ਰਮਾਡਾ ਪਲਾਜ਼ਾ ਹੋਟਲ, ਜ਼ੀਰਕਪੁਰ ਅਤੇ ਪ੍ਰਮੁੱਖ ਟ੍ਰੈਵਲ ਕੰਪਨੀ ਫੋਰਬਸ ਕਾਰਪ ਟ੍ਰੈਵਲ ਏਜੰਸੀ ਵਿਚ ਇੰਟਰਨਸ਼ਿਪ ਕਰਵਾਈ ਗਈ | ਜੋ ਕਿ ਆਈ.ਕੇ. ਗੁਜਰਾਲ ਪੰਜਾਬ ਟੈਕਨਾਲੋਜੀ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਵਿਦਿਆਰਥੀਆਂ ਲਈ 45 ਦਿਨਾਂ ਦੀ ਸਮਰ ਇੰਟਰਨਸ਼ਿਪ ਕਰਨੀ ਲਾਜ਼ਮੀ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਇੰਟਰਨਸ਼ਿਪ ਦਾ ਉਦੇਸ਼ ਵਿਦਿਆਰਥੀਆਂ ਨੂੰ ਹੋਟਲ ਉਦਯੋਗ ਅਤੇ ਟ੍ਰੈਵਲ ਏਜੰਸੀ ਦੇ ਕਾਰਜਾਂ ਦੇ ਵਿਹਾਰਕ ਗਿਆਨ ਤੋਂ ਜਾਣੂ ਕਰਵਾਉਣਾ ਹੈ | ਇੰਟਰਨਸ਼ਿਪ ਦੌਰਾਨ ਵਿਦਿਆਰਥੀ ਅਮੇਡੀਅਸ, ਪ੍ਰਾਪਰਟੀ ਮੈਨੇਜਮੈਂਟ ਸਿਸਟਮ, ਟ੍ਰੈਵਲ ਟਿਕਟਿੰਗ ਸਾਫਟਵੇਅਰ, ਰਿਸੈਪਸ਼ਨ, ਰਿਜ਼ਰਵੇਸ਼ਨ, ਟੂਰ ਪੈਕੇਜਿੰਗ, ਟ੍ਰੈਵਲ ਓਪਰੇਸ਼ਨ, ਗਾਹਕ ਸੇਵਾ ਆਦਿ ਵਰਗੇ ਮੁੱਖ ਖੇਤਰਾਂ ਵਿਚ ਕੰਮ ਕਰਨਗੇ | ਇਸ ਮੌਕੇ ਸਾਰੇ ਵਿਦਿਆਰਥੀ ਚੰਗੀਆਂ ਕੰਪਨੀਆਂ ਵਿਚ ਸਮਰ ਇੰਟਰਨਸ਼ਿਪ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹਨ | ਉਨ੍ਹਾਂ ਨੇ ਕਾਲਜ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਪੇਸ਼ੇਵਰ ਵਿਕਾਸ ਤੇ ਉਨ੍ਹਾਂ ਦੇ ਹੁਨਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗਾ | ਪੀ.ਆਈ.ਐੱਮ.ਟੀ.ਦੇ ਕਾਰਜਕਾਰੀ ਨਿਰਦੇਸ਼ਕ ਕੁਲਦੀਪ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਇਹ ਮੌਕਾ ਪ੍ਰਦਾਨ ਕਰਨ ਲਈ ਰਮਾਡਾ ਪਲਾਜ਼ਾ ਹੋਟਲ ਅਤੇ ਫੋਰਬਸ ਕਾਰਪ ਟ੍ਰੈਵਲ ਏਜੰਸੀ ਦਾ ਧੰਨਵਾਦ ਕੀਤਾ |