27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਬੇਲੂਮਾਜਰਾ ਦੇ ਲੋਕ ਕਈ ਦਹਾਕੇ ਬੀਤ ਜਾਣ 'ਤੇ ਵੀ ਬੱਸ ਸਹੂਲਤ ਤੋਂ ਵਾਂਝੇ

ਲੋਕਾਂ ਦੀਆਂ ਤਕਲੀਫਾਂ ਸੁਣਦੇ ਹੋਏ ਹਲਕੇ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 15-07-2025
ਪਾਤੜਾਂ, 14 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲੇ੍ਹ ਦੇ ਹਲਕਾ ਸ਼ੁਤਰਾਣਾ ਦੇ ਪਿੰਡ ਬੇਲੂਮਾਜਰਾ ਦੇ ਲੋਕ ਕਈ ਦਹਾਕੇ ਬੀਤ ਜਾਣ 'ਤੇ ਵੀ ਬੱਸ ਸੇਵਾ ਤੋਂ ਵਾਂਝੇ ਹਨ | ਲੋਕ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਦੀ ਆਸ ਲਗਾਈ ਬੈਠੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਡੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਇਸ ਪਿੰਡ ਦੇ ਲੋਕਾਂ ਕੋਲ ਸਰਕਾਰੀ ਬੱਸ ਦੀ ਸਹੂਲਤ ਨਹੀਂ ਪਹੁੰਚ ਸਕੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾ ਅਧੀਨ ਦੇ ਪਿੰਡ ਬੇਲੂਮਾਜਰਾ ਦੇ ਮਨਰੇਗਾ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਲਈ ਪਿੰਡ ਪਹੁੰਚੇ ਹਲਕਾ ਸ਼ੁਤਰਾਣਾ ਦੇ ਸਰਗਰਮ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਬੇਲੂਮਾਜਰਾ ਦੇ ਗਰੀਬ ਪਰਿਵਾਰਾਂ ਦੇ ਉਹ ਲੋਕ ਜਿੰਨਾ ਕੋਲ ਅਜੇ ਤੱਕ ਦੋ ਪਹੀਆ ਵਾਹਨ ਤੱਕ ਨਹੀਂ ਉਹ ਪਾਤੜਾਂ ਜਾਂ ਪਟਿਆਲਾ ਡਾਕਟਰੀ ਸਹਾਇਤਾ ਲੈਣ ਜਾਂ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਵੀ ਕਈ ਕਈ ਕਿੱਲੋਮੀਟਰ ਪੈਦਲ ਸਫ਼ਰ ਤੈਅ ਕਰਕੇ ਆਪਣੇ ਸ਼ਹਿਰ ਤੱਕ ਪਹੁੰਚਦੇ ਹਨ | ਜਿਹੜੇ ਵਿਦਿਆਰਥੀ ਪੜ੍ਹਾਈ ਲਈ ਸ਼ਹਿਰ ਵੱਲ ਜਾਂਦੇ ਹਨ, ਨੂੰ ਵੀ ਬਾਰਸ਼ ਦੇ ਦਿਨਾਂ ਵਿੱਚ ਟੁੱਟੀਆਂ ਭੱਜੀਆਂ ਸੜਕਾਂ 'ਤੋਂ ਚਿੱਕੜ ਨਾਲ ਲਿਬੜ ਕੇ ਅੱਗੇ ਵਧਣਾ ਪੈਂਦਾ ਹੈ | ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਹਲਕੇ ਦੇ ਚੁਣੇ ਹੋਏ ਨੁਮਾਇੰਦੇ ਦਾ ਅਤੇ ਸਰਕਾਰ ਦਾ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਹੱਲ ਕਰਨ ਵੱਲ ਜਰਾ ਵੀ ਧਿਆਨ ਨਹੀਂ | ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਲਕਾ ਸ਼ੁਤਰਾਣਾ ਵਿੱਚ ਜਿਹੜੇ ਪਿੰਡ ਬੱਸ ਸੁਵਿਧਾ ਤੋਂ ਵਾਂਝੇ ਹਨ ਉੱਥੇ ਸਰਕਾਰੀ ਬੱਸ ਸੁਵਿਧਾ ਸ਼ੁਰੂ ਕੀਤੀ ਜਾਵੇ ਤਾਂ ਜੋ ਦੁੱਖਾਂ ਤਕਲੀਫ਼ਾਂ ਨਾਲ ਘਿਰੇ ਆਮ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਅਸ਼ਵਨੀ ਸ਼ਰਮਾ ਦੇ ਕਾਰਜਕਾਰੀ ਪ੍ਰਧਾਨ ਬਣਨ ਨਾਲ ਪੰਜਾਬ ਭਾਜਪਾ ਵਿਚ ਨਵੀਂ ਰੂਹ ਫੂਕੀ : ਹਰਪਾਲਪੁਰ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਕਰਨ ਸਿੰਘ ਡੀ. ਟੀ. ਓ. ਵਲੋਂ ਹਲਕਾ ਸ਼ੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।