ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਕਰਨ ਸਿੰਘ ਡੀ. ਟੀ. ਓ. ਵਲੋਂ ਹਲਕਾ ਸ਼ੁਤਰਾਣਾ ਅੰਦਰ ਸਰਗਰਮੀਆਂ ਸ਼ੁਰੂ
ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ (ਸੁਧਾਰ ਲਹਿਰ) ਦੇ ਵਰਕਰ ਕਰਨ ਸਿੰਘ ਡੀ. ਟੀ. ਓ. ਨੂੰ ਸਨਮਾਨਿਤ ਕਰਦੇ ਹੋਏ | ਤਸਵੀਰਾਂ : ਗੁਰਇਕਬਾਲ ਸਿੰਘ ਖਾਲਸਾ
<br/>
15-07-2025
ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਰਨ ਸਿੰਘ ਡੀਟੀਓ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਰਬ ਉੱਚ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਆਦੇਸ਼ ਹਰ ਸਿੱਖ ਲਈ ਗੁਰੂ ਦਾ ਆਦੇਸ਼ ਹਨ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਭਰਤੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ਵਲੋਂ ਹਲਕਾ ਸ਼ੁਤਰਾਣਾ ਅੰਦਰ ਅੱਜ ਤੋਂ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ 1606 ਵਿਚ ਸਥਾਪਨਾ ਹੋਈ ਸੀ ਅਤੇ ਉਦੋਂ ਤੋਂ ਹੁਣ ਤੱਕ ਕਈ ਵਾਰੀ ਸਿੱਖ ਪੰਥ ਨੂੰ ਪਰੇਸ਼ਾਨੀਆਂ ਵਿਚੋਂ ਨਿਕਲਣਾ ਪਿਆ ਹੈ ਪਰ ਹਰ ਵਾਰ ਸਿੱਖ ਪੰਥ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਵੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਅੰਦਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਪੰਥਕ ਸਰਕਾਰ ਬਣਾ ਕੇ ਪਹਿਲਾਂ ਦੀ ਤਰ੍ਹਾਂ ਪੰਜਾਬ ਨੂੰ ਖ਼ੁਸ਼ਹਾਲ ਅਤੇ ਤਰੱਕੀ ਦੀ ਰਾਹ 'ਤੇ ਤੋਰਿਆ ਜਾ ਸਕੇ |
ਇਸ ਮੌਕੇ ਇੱਥੇ ਸਾਬਕਾ ਸ਼ਹਿਰੀ ਪ੍ਰਧਾਨ ਗੋਬਿੰਦ ਸਿੰਘ ਵਿਰਦੀ, ਬਲਿਹਾਰ ਸਿੰਘ ਹਰਿਆਊ, ਅੰਗਰੇਜ਼ ਸਿੰਘ ਲਾਲਵਾ, ਸੁਖਵਿੰਦਰ ਸਿੰਘ ਬਰਾਸ, ਰਸਪਾਲ ਸਿੰਘ ਬਰਾਸ, ਮੰਗਤ ਸ਼ਰਮਾ, ਕਪੂਰ ਚੰਦ ਬੰਸਲ ਸਮਾਣਾ ਗੁਰਚਰਨ ਸਿੰਘ ਘੰਗਰੋਲੀ, ਵਿਨੋਦ ਜਿੰਦਲ ਪਾਤੜਾਂ, ਹਰਦੀਪ ਸਿੰਘ ਸਾਗਰਾ, ਫਕੀਰ ਚੰਦ ਗੋਇਲ, ਭੂਰਾ ਸਿੰਘ ਕੁਲਾਰ, ਨਾਜਰ ਸਿੰਘ ਸਾਬਕਾ ਚੇਅਰਮੈਨ ਕਕਰਾਲਾ, ਮੱਖਣ ਸਿੰਘ ਕਕਰਾਲਾ, ਯੂਥ ਆਗੂ ਕੈਪਟਨ ਬੂਟਰ ਸੁਤਰਾਣਾ, ਤਰਸੇਮ ਐਮ ਸੀ , ਭਜਨ ਰਾਮ ਸਾਬਕਾ ਸਰਪੰਚ ਡਰੋਲੀ, ਜੋਗਿੰਦਰ ਰਾਮ ਡਰੋਲੀ, ਦਿਲਬਾਗ ਵੜੈਚ, ਭੂਰਾ ਸਿੰਘ ਕੁਲਾਰ, ਗੁਰਚਰਨ ਸਿੰਘ ਜੋੜਾਮਾਜਰਾ, ਤੀਰਥ ਸਿੰਘ, ਸੁਖਵਿੰਦਰ ਸਿੰਘ ਝੱਬਰ, ਅਮਰੀਕ ਸਿੰਘ ਠੇਕੇਦਾਰ, ਸੰਤੋਖ ਸਿੰਘ ਖਿੰਡਾ, ਬੂਟਾ ਸਿੰਘ ਬਤਰਾ, ਕਰਨੈਲ ਸਿੰਘ ਵਿਰਦੀ, ਬੇਅੰਤ ਸਿੰਘ, ਸੁਖਪਾਲ ਸਿੰਘ ਸੁੱਖੀ, ਗੁਰਚਰਨ ਸਿੰਘ ਮਤੌਲੀ, ਅੰਗਰੇਜ ਸਿੰਘ ਮਤੌਲੀ, ਕੁਲਦੀਪ ਸਿੰਘ ਰੱਲਣ, ਸਿਮਰਨ ਸਿੰਘ ਐਡਵੋਕੇਟ ਮੋਹਾਲੀ, ਗੁਰਪ੍ਰੀਤ ਸਿੰਘ ਕਾਕਾ ਖਰੜ, ਮਦਨ ਲਾਲ ਖਟਕੜ, ਤਰਸੇਮ ਸਿੰਘ ਸਾਬਕਾ ਕੌਂਸਲਰ, ਜਗਜੀਤ ਸਿੰਘ ਪੱਪੂ, ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ |