08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੱਕ ਰਾਮੂੰ ਵਿਖੇ ਚੌਥਾ ਸਾਲਾਨਾ ਕਬੱਡੀ ਕੱਪ ਟੂਰਨਾਮੈਂਟ 2 ਨੂੰ <br/>

ਅਜੀਤ ਡੈਸਕ 27-12-2025
ਬਹਿਰਾਮ, 26 ਦਸੰਬਰ (ਸਰਬਜੀਤ ਸਿੰਘ ਰਾਣਾ) - ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸਲਾਨਾ ਚੌਥਾ ਕਬੱਡੀ ਕੱਪ ਟੂਰਨਾਂਮੈਂਟ ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 2 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਹਾਈ ਸਕੂਲ ਚੱਕ ਰਾਮੂੰ ਦੀ ਗਰਾਊਾਡ 'ਚ ਕਰਵਾਇਆ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ | ਇਸ ਸਬੰਧੀ ਪ੍ਰਬੰਧਕ ਕਮੇਟੀ ਮੈਂਬਰ ਰਾਣਾ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਜਨਵਰੀ ਨੂੰ ਆਲ.ਓਪਨ ਦੀਆਂ 4 ਸੱਦੀਆਂ ਹੋਈਆਂ ਟੀਮਾਂ ਵਿਚਕਾਰ ਹੀ ਮੈਚ ਕਰਵਾਏ ਜਾਣਗੇ | ਜੇਤੂ ਟੀਮ ਨੂੰ ਪਹਿਲਾ ਇਨਾਮ 61000 ਰੁਪਏ ਨਕਦ ਤੇ ਟਰਾਫੀ ਅਤੇ ਦੂਜਾ ਇਨਾਮ 41000 ਤੇ ਟਰਾਫੀ ਦਿੱਤਾ ਜਾਵੇਗਾ | ਬੈਸਟ ਰੇਡਰ ਅਤੇ ਜਾਫੀ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ | 2 ਜਨਵਰੀ ਨੂੰ ਹੀ 4 ਸੱਦੀਆਂ ਹੋਈਆਂ ਅਕੈਡਮੀਆਂ ਦੀਆਂ ਟੀਮਾਂ ਦੇ ਖਿਡਾਰੀਆਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਹੋਣਗੇ | ਅਕੈਡਮੀਆਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 151000 ਰੁਪਏ ਤੇ ਟਰਾਫੀ ਅਤੇ ਦੂਜਾ ਇਨਾਮ 125000 ਰੁਪਏ ਤੇ ਟਰਾਫੀ ਦਿੱਤਾ ਜਾਵੇਗਾ | ਬੈਸਟ ਰੇਡਰ ਤੇ ਜਾਫੀ ਨੂੰ ਬੁਲਿਟ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਦਰਸ਼ਕਾਂ ਨੂੰ ਲੱਕੀ ਕੂਪਨ ਰਾਹੀਂ ਡਰਾਅ ਕੱਢ ਕੇ ਐਲ. ਸੀ. ਡੀ. (ਟੀ.ਵੀ) ਦਿੱਤੇ ਜਾਣਗੇ ਅਤੇ ਕੂਪਨ ਦੁਪਹਿਰ 12 ਵਜੇ ਤੱਕ ਹੀ ਦਿੱਤੇ ਜਾਣਗੇ | ਇਸ ਮੌਕੇ 'ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਘੁੰਮਣਾਂ 'ਚ ਸ਼ਹੀਦਾਂ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ <br/> ਅਗਲੀ ਖ਼ਬਰ ਬਸਪਾ ਮੁਖੀ ਮਾਇਆਵਤੀ ਵਲੋਂ ਪੰਜਾਬ ਦੀ ਲੀਡਰਸ਼ਿਪ ਨਾਲ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।