08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਛੋਕਰਾਂ ਤੋਂ ਮਾਛੀਵਾੜਾ ਸਾਹਿਬ ਤੱਕ ਪੈਦਲ ਯਾਤਰਾ ਕੱਢੀ

ਅਜੀਤ ਡੈਸਕ 27-12-2025
ਰਾਹੋਂ, 26 ਦਸੰਬਰ (ਉਂਕਾਰ ਸਿੰਘ ਰਾਠੋਰ)-ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਦਲ ਯਾਤਰਾ ਕੁਟੀਆ ਬਾਬਾ ਮੋਨੀ ਜੀ ਪਿੰਡ ਛੋਕਰਾਂ ਤੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ ਸਾਹਿਬ ਤੱਕ ਕੱਢੀ ਗਈ | ਇਹ ਯਾਤਰਾ ਸੰਤ ਰਜਿੰਦਰ ਸਿੰਘ ਛੋਕਰਾਂ ਵਾਲਿਆਂ ਦੀ ਅਗਵਾਈ 'ਚ ਕੱਢੀ ਗਈ | ਇਸ ਪੈਦਲ ਯਾਤਰਾ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਬਾਣੀ ਦਾ ਜਾਪ ਕਰਦੇ ਹੋਏ ਯਾਤਰਾ ਨੂੰ ਸੰਪੂਰਨ ਕੀਤਾ | ਇਸ ਪੈਦਲ ਯਾਤਰਾ ਦਾ ਰਸਤੇ ਵਿਚ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਅਤੇ ਹਰਮੇਸ਼ ਲਾਲ ਸੈਕਟਰੀ, ਅਮਰਜੀਤ ਬੰਗਾ ਪੁੱਤਰ ਫ਼ਕੀਰ ਚੰਦ ਵੱਲੋਂ ਸੰਗਤਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਬਬਲਾ ਸਟੂਡੀਓ ਤੇ ਸੰਤ ਰਜਿੰਦਰ ਸਿੰਘ ਛੋਕਰਾਂ ਵਾਲਿਆਂ ਨੇ ਦੱਸਿਆ ਕਿ ਇਹ ਯਾਤਰਾ 'ਚ ਸ਼ਾਮਲ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਮਨ ਕਰ ਰਹੀ ਸੀ | ਉਹਨਾਂ ਕਿਹਾ ਕਿ ਗੁਰੂ ਪਾਤਸ਼ਾਹ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਸਮੁੱਚੀ ਮਾਨਵਤਾ ਲਈ ਪ੍ਰੇਰਨਾਸ੍ਰੋਤ ਹਨ, ਅਜੋਕੀ ਨੌਜਵਾਨ ਪੀੜ੍ਹੀ ਨੂੰ ਬੇਲੋੜੇ ਸੋਸ਼ਲ ਮੀਡੀਆ ਤੋਂ ਵਰਜਿਤ ਹੋ ਕੇ ਸ਼ਹੀਦੀ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਦੀਦਾਰ ਸਿੰਘ, ਕੁਲਦੀਪ ਸਿੰਘ, ਤਰਲੋਚਨ ਸਿੰਘ, ਪਿਆਰਾ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਕਮਲਪ੍ਰੀਤ ਸਿੰਘ, ਪਰਮਬੀਰ ਸਿੰਘ, ਰਮਨਦੀਪ ਸਿੰਘ, ਸੁਖਮਨ ਸਿੰਘ, ਹਿਤੇਸ਼ ਕੁਮਾਰ, ਜਤਿੰਦਰ ਕੌਰ, ਅਮਨਦੀਪ ਕੌਰ, ਪਰਲੀਨ ਕੌਰ, ਹਰਬੀਰ ਕੌਰ, ਸਰਬਜੀਤ ਕੌਰ, ਜਸਮੀਨ ਕੌਰ, ਸੁਖਵਿੰਦਰ ਕੌਰ ਸੈਣੀ, ਸੁਰਿੰਦਰ ਕੌਰ, ਹਰਜਿੰਦਰ, ਜਪਜੋਤ, ਜਸਮਾਨ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਬਸਪਾ ਮੁਖੀ ਮਾਇਆਵਤੀ ਵਲੋਂ ਪੰਜਾਬ ਦੀ ਲੀਡਰਸ਼ਿਪ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਬੀਬੀ ਗੁਰਦੀਪ ਕੌਰ ਮੈਂਬਰ ਬਲਾਕ ਸੰਮਤੀ ਵਲੋਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।