09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 27-12-2025
ਦਸੂਹਾ, 26 ਦਸੰਬਰ (ਭੁੱਲਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਇਸ ਨਗਰ ਕੀਰਤਨ ਵਿਚ ਫੁੱਲਾਂ ਨਾਲ ਲੱਦੀ ਬੱਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁਸ਼ੋਭਿਤ ਸੀ | ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਆਰੰਭ ਹੋ ਕੇ ਪਿੰਡ ਬੋਦਲ, ਬੋਦਲ ਛਾਉਣੀ, ਬੇਰਸ਼ਾ, ਅੱਡਾ ਗਰਨਾ ਸਾਹਿਬ ਅਤੇ ਹੋਰ ਵੱਖ-ਵੱਖ ਸਥਾਨਾਂ ਰਾਹੀਂ ਹੁੰਦਾ ਹੋਇਆ ਸਮਾਪਤ ਹੋਇਆ | ਇਸ ਮੌਕੇ ਪ੍ਰਚਾਰਕ ਭਾਈ ਕਲਿਆਣ ਸਿੰਘ, ਪ੍ਰਚਾਰਕ ਸਰਤਾਜ ਸਿੰਘ ਬਸਰਾਵਾਂ, ਹਜੂਰੀ ਰਾਗੀ ਭਾਈ ਬਲਬੀਰ ਸਿੰਘ, ਭਾਈ ਮੰਗਲ ਸਿੰਘ, ਭਾਈ ਜਸਵਿੰਦਰ ਸਿੰਘ ਦੇ ਜਥੇ ਵਲੋਂ ਗੁਰਬਾਣੀ ਦੇ ਮਨੋਰ ਕੀਰਤਨ ਕੀਤੇ ਗਏ | ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੇ ਪਿੱਛੇ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸੀ | ਨਗਰ ਕੀਰਤਨ ਦਾ ਵੱਖ-ਵੱਖ ਜਗ੍ਹਾ 'ਤੇ ਸਵਾਗਤ ਦੀ ਗੇਟ, ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸ਼੍ਰੀ ਗਰਨਾ ਸਾਹਿਬ ਬੋਦਲ ਦੇ ਮੈਨੇਜਰ ਸਰਬਜੀਤ ਸਿੰਘ ਟੇਰਕੇਆਣਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਫਲਸਫੇ ਤੋਂ ਜਾਣੰੂ ਕਰਵਾਇਆ | ਉਹਨਾਂ ਸੰਗਤਾਂ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆਂ | ਇਸ ਮੌਕੇ ਸਤਿੰਦਰ ਸਿੰਘ ਮਿੱਠੀ, ਗੁਰ ਬਿਕਰਮ ਸਿੰਘ ਬਾਜਵਾ, ਅਮਨਦੀਪ ਸਿੰਘ ਮੂਨਕ, ਹਰਪਾਲ ਸਿੰਘ ਬਿੱਟਾ, ਦਵਿੰਦਰ ਸਿੰਘ ਟੀਟੂ, ਰਾਜ ਗੁਰਸ਼ਰਨ ਸਿੰਘ ਬਲੱਗਣ, ਨਰਿੰਦਰ ਪਾਲ ਸਿੰਘ ਭਾਟੀਆ, ਭੁਪਿੰਦਰ ਸਿੰਘ, ਮਨਦੀਪ ਸਿੰਘ ਢੀਡਸਾ ਪ੍ਰਧਾਨ ਮੀਰੀ ਪੀਰੀ ਸੇਵਾ ਸੁਸਾਇਟੀ ਰਜਿਸਟਰ, ਸਿਮਰਪ੍ਰੀਤ ਸਿੰਘ ਬੋਦਲ, ਬੀਬੀ ਸੀਤਲ ਕੌਰ ਪ੍ਰਧਾਨ ਸਿੱਖੀ ਵਿਰਸਾ ਵੈਲਫੇਅਰ ਸੁਸਾਇਟੀ ਬੋਦਲ, ਸਾਬਕਾ ਸਰਪੰਚ ਗੁਰਦੀਪ ਕੌਰ ਬੋਦਲ, ਗੁਰਜੀਤ ਕੌਰ ਕੈਨੇਡਾ, ਮੈਨੇਜਰ ਗੁਰਿੰਦਰ ਸਿੰਘ ਬੋਦਲ, ਐਡਵੋਕੇਟ ਅਵਤਾਰ ਸਿੰਘ, ਸਤਪਾਲ ਸਿੰਘ ਬਿੱਟੂ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ, ਦੀਦਾਰ ਸਿੰਘ ਕਾਲਾ ਬਲਾਕ ਸੰਮਤੀ ਮੈਂਬਰ, ਵੀਰ ਇੰਦਰ ਸਿੰਘ ਮਸ਼ਿਆਣਾ, ਸਤਨਾਮ ਸਿੰਘ ਮਸ਼ਿਆਣਾ, ਡਾਕਟਰ ਸਤਪਾਲ ਸਿੰਘ, ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਐਡਵੋਕੇਟ ਲਖਬੀਰ ਸਿੰਘ ਬੇਰਸ਼ਾ, ਪਰਮਜੀਤ ਸਿੰਘ ਚੱਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਬੀਬੀ ਗੁਰਦੀਪ ਕੌਰ ਮੈਂਬਰ ਬਲਾਕ ਸੰਮਤੀ ਵਲੋਂ ਵੋਟਰਾਂ ਸਪੋਰਟਰਾਂ ਦਾ ਧੰਨਵਾਦ <br/> ਅਗਲੀ ਖ਼ਬਰ ਕੇਂਦਰ ਸਰਕਾਰ ਮਜ਼ਦੂਰਾਂ ਦੀ ਬਣੀ ਦੁਸ਼ਮਣ, ਮਨਰੇਗਾ ਕੀਤਾ ਖ਼ਤਮ- ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।