09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਰਾਹੋਂ ਤੋਂ ਮਾਛੀਵਾੜਾ ਸਾਹਿਬ ਤੱਕ ਪੈਦਲ ਯਾਤਰਾ ਡਾ. ਨਛੱਤਰ ਪਾਲ ਵਲੋਂ ਕਰਵਾਈ ਆਰੰਭ <br/>

ਅਜੀਤ ਡੈਸਕ 27-12-2025
ਰਾਹੋਂ, 26 ਦਸੰਬਰ (ਉਂਕਾਰ ਸਿੰਘ ਰਾਠੋਰ)-ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮੁਹੱਲਾ ਦੀਵਾਨਿਆਂ ਰਾਹੋਂ ਤੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਮਾਛੀਵਾੜਾ ਸਾਹਿਬ ਤੱਕ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਦੀ ਅਗਵਾਈ ਵਿੱਚ ਸਵੇਰੇ 9 ਵਜੇ ਅਰਦਾਸ ਕਰਨ ਉਪਰੰਤ ਪੈਦਲ ਯਾਤਰਾ ਦੀ ਆਰੰਭਤਾ ਕੀਤੀ ਗਈ | ਇਸ ਪੈਦਲ ਯਾਤਰਾ ਵਿੱਚ ਇਲਾਕੇ ਦੀਆਂ ਅਤੇ ਦੂਰੋਂ ਨੇੜਿਉਂ ਸੰਗਤਾਂ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਬਾਣੀ ਦਾ ਜਾਪ ਕੀਤਾ ਗਿਆ | ਇਸ ਪੈਦਲ ਯਾਤਰਾ ਦੌਰਾਨ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਦੱਸਿਆ ਕੇ ਇਹ ਪੈਦਲ ਯਾਤਰਾ ਸਮੂਹ ਸ਼ਹੀਦਾਂ ਨੂੰ ਸਮਰਪਿਤ ਹੈ, ਜਿਸ ਨੂੰ ਜਾਪ ਕਰਦੇ ਹੋਏ ਗੁਰਦੁਆਰਾ ਚਰਨ ਕੰਵਲ ਮਾਛੀਵਾੜਾ ਸਾਹਿਬ ਸੰਪੂਰਨ ਕੀਤਾ ਜਾਵੇਗਾ | ਉਹਨਾਂ ਕਿਹਾ ਕਿ ਗੁਰੂ ਪਾਤਸ਼ਾਹ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਸਮੁੱਚੀ ਮਾਨਵਤਾ ਲਈ ਪ੍ਰੇਰਨਾਸ੍ਰੋਤ ਹਨ, ਅਜੋਕੀ ਨੌਜਵਾਨ ਪੀੜ੍ਹੀ ਨੂੰ ਸ਼ਹੀਦੀ ਇਤਿਹਾਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਮੁੱਚੀ ਲੋਕ ਭਲਾਈ, ਸਾਂਝੀਵਾਲਤਾ ਤੇ ਮਨੁੱਖਤਾ ਨੂੰ ਹਮੇਸ਼ਾ ਉੱਪਰ ਰੱਖਿਆ ਤੇ ਉਨ੍ਹਾਂ ਦੇ ਇਸ ਸੁਨੇਹੇ ਨੂੰ ਸਦਾ ਜਿਊਾਦਾ ਰੱਖਣਾ ਤੇ ਇਨ੍ਹਾਂ ਸਿਧਾਂਤਾਂ 'ਤੇ ਪਹਿਰਾ ਦੇਣਾ ਹੀ ਸਾਡੇ ਗੁਰੂ ਸਾਹਿਬਾਨ ਨੂੰ ਸੱਚਾ ਸਿੱਜਦਾ ਹੈ | ਇਸ ਮੌਕੇ ਐਮ.ਐਲ.ਏ ਡਾ. ਨਛੱਤਰ ਪਾਲ, ਸੰਤ ਸੁਰਿੰਦਰ ਦਾਸ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰੰਦੇਵ, ਪ੍ਰਧਾਨ ਅਮਰਜੀਤ ਸਿੰਘ, ਕੌਂਸਲਰ ਬਿਮਲ ਕੁਮਾਰ, ਪਰਵੀਨ ਬੰਗਾ, ਸ਼ਿੰਗਾਰਾ ਰਾਮ, ਮੁਖ਼ਤਿਆਰ ਸਿੰਘ, ਸਤਪਾਲ ਸਰੋਆ, ਬਲਵੀਰ ਬਾਲੀ, ਮਨੋਹਰ ਲਾਲ ਕਮਾਮ, ਸਰਬਜੀਤ ਜਾਫਰਪੁਰ, ਬਲਵਿੰਦਰ ਸਿੰਘ ਬਬਲਾ, ਮਹਿੰਦਰ ਸਿੰਘ ਸੰਧੂ, ਬਲਦੇਵ ਭਾਗੀ, ਬਿਸ਼ਨ ਦਾਸ, ਹਰੀ ਰਾਮ, ਕਰਨੈਲ ਦਰਦੀ, ਬਲਜਿੰਦਰ ਸਿੰਘ ਕਾਹਲੋਂ, ਪੰਮਾ, ਰਾਕੇਸ਼ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰ ਸਰਕਾਰ ਮਜ਼ਦੂਰਾਂ ਦੀ ਬਣੀ ਦੁਸ਼ਮਣ, ਮਨਰੇਗਾ ਕੀਤਾ ਖ਼ਤਮ- ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਗਲੀ ਖ਼ਬਰ ਜੈਨ ਸਕੂਲ ਬੰਗਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।