09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਬਹਿਰਾਮ 'ਚ ਕੀਤੀ ਮੀਟਿੰਗ

ਅਜੀਤ ਡੈਸਕ 27-12-2025
ਬਹਿਰਾਮ, 26 ਦਸੰਬਰ (ਨਛੱਤਰ ਸਿੰਘ ਬਹਿਰਾਮ) - ਸ਼੍ਰੋਮਣੀ ਅਕਾਲੀ ਦਲ ਪਾਰਟੀ ਵਰਕਰਾਂ ਨੇ ਬਹਿਰਾਮ ਵਿਖੇ ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੀ ਅਗਵਾਈ 'ਚ ਪਾਰਟੀ ਦੇ ਹਿੱਤ ਵਿੱਚ ਮੀਟਿੰਗ ਕੀਤੀ | ਉਨ੍ਹਾਂ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਜੋਨਾਂ ਦੇ ਉਮੀਦਵਾਰਾਂ, ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦੀ ਦੌਰਾ ਕੀਤਾ ਤੇ ਕਿਹਾ ਕਿ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਥੋੜੇ੍ਹ ਸਮੇਂ ਵਿੱਚ ਹੀ ਵਧੀਆ ਵੋਟਾਂ ਹਾਸਲ ਕੀਤੀਆਂ ਅਤੇ ਪਾਰਟੀ ਨੂੰ ਚੜ੍ਹਦੀ ਕਲਾ 'ਚ ਰੱਖਿਆ | ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਸਤਨਾਮ ਸਿੰਘ ਲਾਦੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੜ੍ਹਦਾ ਸੂਰਜ ਹੈ ਜੋ ਹਮੇਸ਼ਾ ਚਮਕਦਾ ਰਹੇਗਾ, ਸਾਨੂੰ ਹੁਣ ਤੋਂ ਹੀ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾ ਸਕੀਏ | ਸੀਨੀਅਰ ਆਗੂ ਹਰਜੀਤਪਾਲ ਸਿੰਘ ਕਾਹਲੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਗੁਰਦੀਪ ਸਿੰਘ ਮਜਾਰੀ ਸਰਕਲ ਪ੍ਰਧਾਨ ਬੰਗਾ ਦਿਹਾਤੀ, ਨਵਦੀਪ ਸਿੰਘ ਸਾਬਕਾ ਸਰਪੰਚ ਅਨੋਖਰਵਾਲ ਸੀਨੀਅਰ ਅਕਾਲੀ ਆਗੂ, ਸੁਖਦੇਵ ਸਿੰਘ ਮੇਹਲੀਆਣਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਿੰਦਰ ਸਿੰਘ ਸਰਕਲ ਪ੍ਰਧਾਨ ਬਹਿਰਾਮ, ਧਰਮਿੰਦਰ ਸਿੰਘ ਸਰਕਲ ਪ੍ਰਧਾਨ ਮੇਹਲੀ, ਅਮਰਜੀਤ ਸਿੰਘ ਲੇਹਲ, ਬੀਬੀ ਸਰਬਜੀਤ ਕੌਰ ਸਾਬਕਾ ਪੰਚ ਬਹਿਰਾਮ, ਬਲਜਿੰਦਰ ਸਿੰਘ ਕਲੇਰਾਂ, ਮਿਸਤਰੀ ਗੁਰਮੀਤ ਸਿੰਘ, ਲਾਲੀ ਬਹਿਰਾਮ, ਗੁਰਦਿਆਲ ਸਿੰਘ, ਬੱਗਾ ਬਹਿਰਾਮ, ਸੁਰਜੀਤ ਰਾਮ, ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਵਸ 'ਤੇ ਸਮਾਗਮ 1 ਜਨਵਰੀ ਨੂੰ -ਪੱਲੀ ਝਿੱਕੀ <br/> ਅਗਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦਾ ਬਜਟ ਘਟਾਉਣ ਨਾਲ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋਣਗੇ -ਪ੍ਰਤਾਪ ਸਿੰਘ ਬਾਜਵਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।