ਨਵਾਂਸ਼ਹਿਰ, 8 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਮੰਡਲ ਦਫ਼ਤਰ ਪਾਵਰਕਾਮ ਨਵਾਂਸ਼ਹਿਰ ਦੇ ਗੇਟ ਅੱਗੇ ਕਿਸਾਨ ਜਥੇਬੰਦੀਆਂ, ਬਿਜਲੀ ਮੁਲਾਜ਼ਮ ਯੂਨੀਅਨ ਪਾਵਰਕਾਮ ਅਤੇ ਰੋਡਵੇਜ਼ ਪੈਨਸ਼ਨਰ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ ਕਿਸਾਨ ਆਗੂ ਜਸਵਿੰਦਰ ਸਿੰਘ ਭੰਗਲ ਜ਼ਿਲ੍ਹਾ ਸਕੱਤਰ ਕੁਲ ਹਿੰਦ ਕਿਸਾਨ ਸਭਾ 1936 ਦੀ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਬਿਜਲੀ ਬਿੱਲ 2025 ਅਤੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਰੋਸ ਪ੍ਰਦਰਸ਼ਨ ਵਿੱਚ ਕੁਲ ਹਿੰਦ ਕਿਸਾਨ ਸਭਾ ਤੋਂ ਜ਼ਿਲ੍ਹਾ ਪ੍ਰਧਾਨ ਦਸੌਧਾ ਸਿੰਘ ਰੁੜਕੀ ਅਤੇ ਜ਼ਿਲ੍ਹਾ ਮੀਤ ਸਕੱਤਰ ਜੁਝਾਰ ਸਿੰਘ ਕੁੱਕੜ ਮਜਾਰਾ, ਜਸਵਿੰਦਰ ਪਾਲ ਰਾਹੋਂ ਮੀਤ ਸਕੱਤਰ, ਪਾਵਰਕਾਮ ਟਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ ਏਟਕ ਦੇ ਸੂਬਾ ਆਗੂ ਇੰਜ. ਰਾਮ ਆਸਰਾ, ਮੰਡਲ ਪ੍ਰਧਾਨ ਗੁਰਦੀਪ ਸਿੰਘ, ਮੰਡਲ ਆਗੂ ਇੰਜ ਵਿਜੈ ਸਿੰਘ, ਰਾਮ ਲਖਣ, ਜਗਦੀਸ ਸਿੰਘ, ਪ੍ਰਧਾਨ ਪ੍ਰਭਾਕਰ, ਤਿਵਾੜੀ ਅਤੇ ਇੰਪਲਾਈਜ ਫੈਡਰੇਸ਼ਨ ਤੋਂ ਪ੍ਰਧਾਨ ਮੋਹਨ ਸਿੰਘ ਬੂਟਾ, ਇੰਜ. ਜਗਦੀਸ ਕੁਮਾਰ, ਇੰਜ. ਸੋਮਨਾਥ, ਇੰਜ. ਕਮਲਜੀਤ ਸਿੰਘ ਅਤੇ ਐਮ.ਐਸ.ਯੂ ਤੋਂ ਪ੍ਰਧਾਨ ਤਰਲੋਚਨ ਸਿੰਘ, ਬਲਜਿੰਦਰ ਕੁਮਾਰ ਰੋਡਵੇਜ ਪੈਨਸ਼ਨਰ ਯੂਨੀਅਨ ਤੋਂ ਜ਼ਿਲ੍ਹਾ ਸਕੱਤਰ ਗੁਰਮੇਲ ਚੰਦ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੁੱਜੋਂ ਮਾਸਟਰ ਗੁਰਦਿਆਲ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਤੋਂ ਇੰਜ. ਕੁਲਦੀਪ ਸਿੰਘ ਅਤੇ ਆਰ.ਐਮ.ਪੀ. ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ, ਬੀ.ਐਸ.ਐਨ.ਐੱਲ ਤੋਂ ਨਰਿੰਦਰ ਕਾਲੀਆ, ਜਰਨੈਲ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲੇਬਰ ਕੋਡ ਦੇ ਕਾਲੇ ਕਾਨੂੰਨ ਬਿਜਲੀ ਸੋਧ ਬਿੱਲ 2025 ਰੱਦ ਨਾ ਕੀਤੇ ਤਾਂ ਸੰਘਰਸ਼ ਹੋਰ ਵੀ ਤਿੱਖਾ ਵਿੱਢਿਆ ਜਾਵੇਗਾ |