ਔੜ, 8 ਦਸੰਬਰ (ਗੁਰਨਾਮ ਸਿੰਘ ਸੈਣੀ ) -ਬਿਜਲੀ ਬੋਰਡ ਦੇ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਧਰਨਾ ਦਿੱਤਾ ਗਿਆ ਅਤੇ ਬਿਜਲੀ ਸੋਧ ਬਿੱਲ 2025 ਅਤੇ ਖੇਤੀ ਬੀਜ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ | ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਅਤੇ ਖੇਤੀਬਾੜੀ ਸੀਡ ਸੋਧ ਬਿੱਲ ਦੋਵੇਂ ਬਿੱਲ ਕੇਂਦਰ ਸਰਕਾਰ ਤੁਰੰਤ ਰੱਦ ਕਰੇ | ਅੱਜ ਦੇ ਧਰਨੇ ਨੂੰ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਬਿਜਲੀ ਮੁਲਾਜ਼ਮ ਜਗਤਾਰ ਸਿੰਘ ਜੇ. ਈ., ਪ੍ਰਵੇਸ਼ ਕੁਮਾਰ ਸਿੰਘ ਐਸ.ਡੀ.ਓ, ਅਮਨਦੀਪ ਸਿੰਘ, ਰਮੇਸ਼ ਕੁਮਾਰ, ਮੋਹਣ ਸਿੰਘ ਉੜਾਪੜ, ਹਰਜੀਤ ਸਿੰਘ ਫਾਂਬੜਾ, ਬਲਬੀਰ ਸਿੰਘ ਸਕੋਹਪੁਰ, ਅਵਤਾਰ ਸਿੰਘ ਸਕੋਹਪੁਰ, ਗੁਰਦੀਪ ਸਿੰਘ ਮਹਿਰਮਪੁਰ, ਕਿ੍ਸ਼ਨ ਬੇਗੋਵਾਲ ਨੇ ਵੀ ਸੰਬੋਧਨ ਕੀਤਾ |
ਬਿਜਲੀ ਸੋਧ ਬਿੱਲ ਅਤੇ ਖੇਤੀਬਾੜੀ ਸੀਡ ਸੋਧ ਬਿੱਲ ਦੋਵੇਂ ਕੇਂਦਰ ਸਰਕਾਰ ਤੁਰੰਤ ਰੱਦ ਕਰੇ -ਭੁਪਿੰਦਰ ਸਿੰਘ ਵੜੈਚ <br/>
ਅਜੀਤ ਡੈਸਕ
09-12-2025