24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਰੀਆ ਸਮਾਜ ਦੇ 44ਵੇਂ ਪੰਜ ਦਿਨ ਚੱਲਣ ਵਾਲੇ ਉਤਸਵ ਦਾ ਆਰੰਭ

ਅਜੀਤ ਡੈਸਕ 21-11-2025
ਬੰਗਾ, 20 ਨਵੰਬਰ (ਧਰਮਵੀਰ ਪਾਲ) - ਆਰੀਆ ਸਮਾਜ ਦੇ 150 ਸਾਲ ਪੂਰੇ ਹੋਣ 'ਤੇ ਆਰੀਆ ਸਮਾਜ ਬੰਗਾ ਦਾ 44ਵਾਂ ਸਲਾਨਾ ਉਤਸਵ ਅਤੇ ਧਰਮ ਰਕਸ਼ਾ ਮਹਾਯੱਗ ਅਤੇ ਸਨਾਤਨ ਸੰਸਕਿ੍ਤੀ ਸੰਮੇਲਨ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਸਰਪ੍ਰਸਤੀ ਹੇਠ ਅਤੇ ਪੂਜਨੀਕ ਸ਼ਾਦੀ ਲਾਲ ਮਹਿੰਦਰੂ ਦੀ ਪ੍ਰੇਰਨਾ ਸਦਕਾ ਆਰੀਆ ਸਮਾਜ ਮੰਦਰ ਗੜ੍ਹਸ਼ੰਕਰ ਚੌਂਕ ਬੰਗਾ ਵਿਖੇ ਚੱਲਣ ਵਾਲੇ ਪੰਜ ਦਿਨਾਂ ਸਮਾਗਮ ਦੇ ਪਹਿਲੇ ਦਿਨ ਦਾ ਆਰੰਭ ਹਵਨ ਕਰਕੇ ਹੋਇਆ | ਇਸ ਅਵਸਰ 'ਤੇ ਆਰੀਆ ਜਗਤ ਦੇ ਉੱਚ ਕੋਟੀ ਦੇ ਵਿਦਵਾਨ ਆਚਾਰੀਆ ਧਨਕੁਮਾਰ ਸ਼ਾਸਤਰੀ ਬਾਗਪਤ, ਯੂ.ਪੀ. ਵਾਲਿਆਂ ਨੇ ਜਜਮਾਨਾਂ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਵਿਜੇ ਕੁਮਾਰ ਸਿਆਲ, ਸਤਪਾਲ ਸੂਰੀ ਅਤੇ ਪੰਡਿਤ ਸ਼ਾਮ ਲਾਲ ਆਰੀਆ ਨੇ ਦੱਸਿਆ ਕਿ ਪੰ. ਅਮਿਤ ਸ਼ਾਸਤਰੀ, ਆਰੀਆ ਮਹਾਂਪ੍ਰਚਾਰਕ, ਆਰੀਆ ਪ੍ਰਤੀਨਿਧੀ ਸਭਾ, ਪੰਜਾਬ ਅਤੇ ਪੰ. ਸੁਰੇਸ਼ ਸ਼ਾਸਤਰੀ ਆਰੀਆ, ਹਿਮਾਚਲ ਪ੍ਰਦੇਸ਼, ਭਜਨੋਪਦੇਸ਼ ਪੰ. ਸੁਖਪਾਲ ਆਰੀਆ, ਸਹਾਰਨਪੁਰ ਪ੍ਰਵਚਨਾਂ ਅਤੇ ਸ਼ਬਦਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਉਣਗੇ | ਇਸ ਮੌਕੇ ਯੋਗ ਗੁਰੂ ਸਤਪਾਲ ਸੂਰੀ ਝੰਡੇ ਦੀ ਰਸਮ ਅਦਾ ਕਰਕੇ ਸਮਾਗਮ ਦਾ ਸ਼ੁੱਭ ਆਰੰਭ ਕਰਨਗੇ | ਸਮਾਗਮ ਦੇ ਮੁੱਖ ਮਹਿਮਾਨ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਉੱਘੇ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ ਹੋਣਗੇ | ਸਮਾਗਮ ਦੇ ਅਖੀਰਲੇ ਦਿਨ ਸਿਲਾਈ ਸੈਂਟਰ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ | ਇਸ ਮੌਕੇ ਵਿਨੋਦ ਸ਼ਰਮਾ, ਨਰਿੰਦਰ ਗੋਗਨਾ ਆਦਿ ਹਾਜਰ ਸਨ |
ਪਿਛਲੀ ਖ਼ਬਰ ਭਰੋਮਜਾਰਾ ਰਾਣੂੰਆਂ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸਟੇਟ ਐਵਾਰਡ ਮਿਲਣ 'ਤੇ ਮਾ. ਵਿਜੇ ਕੁਮਾਰ ਦਾ ਚੱਕ ਬਿਲਗਾ ਚ' ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।