ਬਾਬਾ ਬਣਖੰਡੀ ਅਟਾਲ ਮਜਾਰਾ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਕੱਲ੍ਹ ਤੋਂ
ਸੜੋਆ, 23 ਅਕਤੂਬਰ (ਹਰਮੇਲ ਸਹੂੰਗੜਾ)-ਬਾਬਾ ਬਣਖੰਡੀ ਸਾਹਿਬ ਪਿੰਡ ਅਟਾਲਮਜਾਰਾ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਸਮੂਹ ਪਿੰਡ ਵਾਸੀਆਂ ਵਲੋਂ 25 ਅਕਤੂਬਰ ਤੋਂ ਬਾਬਾ ਬਣਖੰਡੀ ਸਾਹਿਬ ਵਿਖੇ ਆਰੰਭ ਕਰਵਾਈ ਜਾ ਰਹੀ ਹੈ। ਸਮੂਹ ਕਮੇਟੀ ਮੈਂਬਰਾਂ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਅਖੰਡ ਪਾਠਾਂ ਦੇ ਭੋਗ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਪਾਏ ਜਾਣਗੇ, ਜਿਸ ਵਿਚ ਭੋਗਾਂ ਤੋਂ ਉਪਰੰਤ ਗਿਆਨੀ ਬਲਬੀਰ ਸਿੰਘ ਸਹੂੰਗੜਾ ਵਾਲੇ ਦਾ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
ਅਜੀਤ ਡੈਸਕ
24-10-2026