ਬਹਿਰਾਮ, 20 ਨਵੰਬਰ (ਨਛੱਤਰ ਸਿੰਘ ਬਹਿਰਾਮ)-ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ ਚੱਕ ਬਿਲਗਾ ਅਤੇ ਨਗਰ ਨਿਵਾਸੀ ਚੱਕ ਬਿਲਗਾ ਵਲੋਂ ਮਾ. ਵਿਜੇ ਕੁਮਾਰ ਨੂੰ ਵਿੱਦਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਦੇਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਠੇਕੇਦਾਰ ਜੋਗਿੰਦਰ ਰਾਮ, ਪੱਪੂ ਪੰਚ, ਸੰਜੀਵ ਕੁਮਾਰ ਦਰਦੀ, ਸੁਰਿੰਦਰ ਪਾਲ, ਸੁਰਜੀਤ ਕਜਲਾ, ਲੱਕੀ, ਪਿਆਰਾ ਲਾਲ, ਰਾਜਾ, ਹਰਮੇਸ਼ ਲਾਲ, ਮੰਗਾ ਪੰਚ, ਬਿੱਟਾ ਪੰਚ, ਮੈਡਮ ਮੀਨਾ ਰਾਣੀ, ਬੇਟਾ ਆਦਰਸ਼ ਵਿਜੇ, ਮਾਸਟਰ ਅਜੈ ਕੁਮਾਰ, ਰੀਤੂ ਬਾਲਾ, ਅੰਸ਼ ਆਦਿ ਹਾਜ਼ਰ ਸਨ |