24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਕਾਂਗਰਸ ਪਾਰਟੀ ਵਲੋਂ ਬੰਗਾ ਹਲਕੇ ਤੋਂ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ-ਕਮਲਜੀਤ ਬੰਗਾ

ਬੰਗਾ, 23 ਅਕਤੂਬਰ (ਕਰਮ ਲਧਾਣਾ)-ਆਲ ਇੰਡੀਆ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਬੰਗਾ ਤੋਂ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵਲੋਂ ਕਮਲਜੀਤ ਬੰਗਾ ਦੇ ਨਵੀਂ ਦਾਣਾ ਮੰਡੀ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ।

ਅਜੀਤ ਡੈਸਕ 24-10-2026
ਬੰਗਾ, 23 ਅਕਤੂਬਰ (ਕਰਮ ਲਧਾਣਾ)-ਆਲ ਇੰਡੀਆ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਬੰਗਾ ਤੋਂ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵਲੋਂ ਕਮਲਜੀਤ ਬੰਗਾ ਦੇ ਨਵੀਂ ਦਾਣਾ ਮੰਡੀ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ। ਇਹ ਪ੍ਰਗਟਾਵਾ ਕਮਲਜੀਤ ਬੰਗਾ ਪ੍ਰਧਾਨ ਕਿਸਾਨ ਕਾਂਗਰਸ ਤੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅਜੇ ਮੰਗੂਪੁਰ ਨੇ ਕਾਂਗਰਸ ਪਾਰਟੀ ਵਲੋਂ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਸਥਾਰ ਨਾਲ ਦੱਸਿਆ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਵਲੋਂ ਵੋਟਾਂ ਵਿਚ ਕੀਤੇ ਜਾ ਰਹੇ ਫਰਜ਼ੀਵਾੜੇ ਦੇ ਖ਼ਿਲਾਫ਼ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਕਮਲਜੀਤ ਬੰਗਾ ਦੇ ਦਫ਼ਤਰ ਪਹੁੰਚ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਅਜੇ ਮੰਗੂਪੁਰ, ਬੰਗਾ ਕਾਂਗਰਸ ਦੇ ਬਲਾਕ ਪ੍ਰਧਾਨ ਕੁਲਵਰਨ ਸਿੰਘ, ਸਾਬਕਾ ਪ੍ਰਧਾਨ ਹਰਭਜਨ ਸਿੰਘ ਭਰੋਲੀ, ਹੁਸਨ ਸਿੰਘ ਘੁੰਮਣ, ਰਾਕੇਸ਼ ਕਰਨਾਣਾ, ਨੀਲਮ ਸ਼ਰਮਾ ਸਰਪੰਚ ਮੰਢਾਲੀ, ਜੋਗਾ ਸਿੰਘ ਕੰਗਰੌੜ ਸੰਮਤੀ ਮੈਂਬਰ, ਅਰੁਣ ਘਈ ਐਮ. ਸੀ., ਸੋਹਣ ਲਾਲ ਐਮ. ਸੀ., ਸੀਤਲ ਰਾਮ ਬਾਲੀ, ਗੀਤਾ ਘਈ, ਸੀਮਾ ਬੰਗਾ ਐਮ. ਸੀ., ਜਸਵਿੰਦਰ ਕੁਮਾਰ, ਵਿਸ਼ਾਲ ਅਨੰਦ ਔੜ, ਰਾਜਾ ਪੰਚ ਔੜ, ਰਾਜਵਿੰਦਰ ਨੰਬਰਦਾਰ ਕੰਗਰੌੜ, ਵੀਰਾ ਗੋਸਲ, ਰਾਮ ਸਿੰਘ ਸਰਪੰਚ ਪੂੰਨੀਆ, ਦਰਬਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਸਵਿੰਦਰ ਮੱਟੂ ਫਰਾਲਾ, ਡਾ. ਬਖਸ਼ੀਸ਼ ਸਿੰਘ, ਬਿੱਲਾ ਗਿੱਲ, ਗੋਪੀ ਗਿੱਲ, ਰਾਜ ਕੁਮਾਰ ਢੰਢੂਹਾ, ਹਰਨੇਕ ਰਾਮ ਸਰਪੰਚ ਭਰੋਲੀ, ਸੁਰਿੰਦਰ ਪਾਲ ਸਰਪੰਚ ਜੰਡਿਆਲੀ, ਪ੍ਰੇਮ ਜੰਡਿਆਲੀ, ਜਸਬੀਰ ਸਿੰਘ ਪ੍ਰਧਾਨ ਮੰਢਾਲੀ, ਸਾਬਾ ਮਾਂਗਟ, ਗੁਰਦੀਪ ਰਾਮ ਪੰਚ, ਜਰਨੈਲ ਬੰਗਾ ਕਟਾਰੀਆਂ, ਬਗੀਚਾ ਰਾਮ ਲਾਦੀਆਂ, ਬਿੱਟੂ ਬੰਗਾ ਘੁੰਮਣ, ਮਾਸਟਰ ਸੁਰਿੰਦਰ ਕੁਮਾਰ, ਪ੍ਰਿੰਸ, ਅਸੀਸ, ਸਾਜਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਨਛੱਤਰ ਪਾਲ ਨੇ ਵਿਧਾਨ ਸਭਾ ’ਚ ਰਾਹੋਂ ਤੋਂ ਮੱਤੇਵਾੜਾ ਰੋਡ ਨੂੰ ਬਣਾਉਣ ਦਾ ਚੁੱਕਿਆ ਮੁੱਦਾ ਅਗਲੀ ਖ਼ਬਰ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵਲੋਂ ਪਿੰਡ ਗੁਲਪਰ ਲਈ ਪਾਣੀ ਦਾ ਟੈਂਕਰ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।