18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ ਯਾਦ ਵਿਚ ਚਿੱਤਰਕਲਾ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 20-11-2025
ਨਵਾਂਸ਼ਹਿਰ, 19 ਨਵੰਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਨਜਦੀਕੀ ਪਿੰਡ ਸ਼ਹਾਬਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਯਾਦਗਾਰੀ ਕਮੇਟੀ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਸੰਘਾ ਦੀ 33ਵੀਂ ਬਰਸੀ ਮੌਕੇ ਉਹਨਾਂ ਦੀ ਯਾਦਗਾਰ ਉੱਤੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਜਿਸ ਵਿਚ 26 ਸਕੂਲਾਂ ਦੇ 464 ਬੱਚਿਆਂ ਨੇ ਭਾਗ ਲਿਆ | ਚਿੱਤਰਕਲਾ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਨਵਜੋਤ ਵਾਲੀਆ ਸਰਕਾਰੀ ਸਕੂਲ ਸੜੋਆ ਫਸਟ, ਹਰਜੋਤ ਸਿੰਘ ਸਰਕਾਰੀ ਸਕੂਲ ਲੰਗੜੋਆ ਸੈਕੰਡ, ਹਰਤੇਜ ਸਿੰਘ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਥਰਡ ਅਤੇ ਜਸਪ੍ਰੀਤ ਸਿੰਘ ਸਕੂਲ ਆਫ ਐਮੀਨੇਸ ਨਵਾਂਸ਼ਹਿਰ ਚੌਥੇ ਸਥਾਨ ਉੱਤੇ ਆਏ | ਚਿੱਤਰਕਲਾ ਮੁਕਾਬਲੇ ਦੇ ਦੂਜੇ ਵਰਗ ਵਿੱਚ ਨਤੀਸ਼ ਚੁੰਬਰ ਪਬਲਿਕ ਸਕੂਲ ਨਵਾਂਸ਼ਹਿਰ ਫਸਟ, ਜਸਨੀਤ ਕੌਰ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਸੈਕੰਡ, ਇੰਦਰਪ੍ਰੀਤ ਕੌਰ ਸਕੌਲਰ ਪਬਲਿਕ ਸਕੂਲ ਜਾਡਲਾ ਥਰਡ, ਕਿਰਨਦੀਪ ਕੌਰ ਸਕੌਲਰ ਪਬਲਿਕ ਸਕੂਲ ਜਾਡਲਾ ਚੌਥੇ ਸਥਾਨ ਉੱਤੇ ਆਏ | ਚਿੱਤਰਕਲਾ ਮੁਕਾਬਲੇ ਦੇ ਤੀਜੇ ਵਰਗ ਵਿੱਚ ਸਾਹਿਬਜੋਤ ਸਿੰਘ ਸਕੌਲਰ ਪਬਲਿਕ ਸਕੂਲ ਜਾਡਲਾ ਪਹਿਲੇ, ਦਵਿੰਦਰ ਕੁਮਾਰ ਦੂਜੇ, ਏਕਮ ਪ੍ਰੀਤ ਕੌਰ ਪੀ.ਐਸ ਪਬਲਿਕ ਸਕੂਲ ਰਾਹੋਂ ਤੀਜੇ ਅਤੇ ਪ੍ਰੈਜੀਡੈਂਸੀ ਸਕੂਲ ਰਾਹੋਂ ਚੌਥੇ ਸਥਾਨ ਉੱਤੇ ਰਹੇ | ਚਿੱਤਰ ਕਲਾ ਮੁਕਾਬਲੇ ਦੇ ਚੌਥੇ ਵਰਗ ਵਿੱਚ ਜਸਪ੍ਰੀਤ ਕੌਰ ਪਬਲਿਕ ਸਕੂਲ ਰਾਹੋਂ ਪਹਿਲੇ ਨਮਨ ਸਰ ਮੁਕਾਲਿਫ ਸਕੂਲ ਮੋਹਾਲੀ ਦੂਜੇ, ਰਾਮੀਤ ਔਰੀਐਂਟਲ ਪਬਲਿਕ ਸਕੂਲ ਸਮੁੰਦੜਾ ਤੀਜੇ, ਰਿਤਿਕਾ ਰਾਣੀ ਆਦਰਸ਼ ਪਬਲਿਕ ਸਕੂਲ ਜਾਡਲਾ ਚੌਥੇ ਸਥਾਨ ਉੱਤੇ ਰਹੇ | ਇਸ ਮੌਕੇ ਬੱਚਿਆਂ ਦੇ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ | ਇਸਦਾ ਵਿਸ਼ਾ ਸੀ ਜਲਿ੍ਹਆਂਵਾਲਾ ਬਾਗ ਅਤੇ ਕੁਇਜ਼ ਮਾਸਟਰ ਬਲਵੀਰ ਕੁਮਾਰ | ਮੁਕਾਬਲੇ 'ਚ ਜੱਜਾਂ ਦੀ ਭੂਮਿਕਾ ਮਾਸਟਰ ਸ਼ਾਦੀ ਰਾਮ, ਸ਼ੰਗਾਰਾ ਸਿੰਘ, ਮੋਹਨ ਕੌਰ, ਬਗੀਚਾ ਸਿੰਘ ਸਹੂੰਗੜਾ ਨੇ ਨਿਭਾਈ | ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਦਲਜੀਤ ਸਿੰਘ ਐਡਵੋਕੇਟ, ਜਸਬੀਰ ਦੀਪ, ਬਲਬੀਰ ਸਿੰਘ ਸੰਘਾ, ਭੁਪਿੰਦਰ ਸਿੰਘ ਵੜੈਚ, ਦਿਲਬਾਗ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਵੀਰ ਕੁਮਾਰ, ਹਰਨਿੰਦਰ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਜੇਠੂ ਮਜਾਰਾ ਨੇ ਕੀਤੀ | ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਜਸਵਿੰਦਰ ਸਿੰਘ ਔਜਲਾ, ਸਤਨਾਮ ਮੀਰਪੁਰ, ਭੁਪਿੰਦਰ ਸਿੰਘ, ਚੰਦਰ ਸ਼ੇਖਰ, ਮੁਕੇਸ਼ ਗੁਜਰਾਤੀ, ਸ਼ੰਕਰ ਦਾਸ ਬੰਗਾ, ਯਸ਼ਪਾਲ, ਜਗਦੀਪ ਸੈਂਪਲੇ, ਬਲਬੀਰ ਭੁੱਲਰ, ਵਿਨਾਇਕ ਲਖਨਪਾਲ, ਬਲਵੀਰ ਸਿੰਘ ਬੀਰੋਵਾਲ, ਨਰਿੰਦਰ ਸਿੰਘ ਉੜਾਪੜ, ਸੁਰਜੀਤ ਸਿੰਘ ਉੜਾਪੜ, ਪੀ.ਐਸ.ਯੂ ਆਗੂਆਂ ਬਲਜੀਤ ਸਿੰਘ ਧਰਮਕੋਟ, ਸ਼ਸ਼ੀ ਬਾਲਾ, ਰਾਜੂ ਬਰਨਾਲਾ, ਅੰਜਲੀ, ਸਿਮਰਨ ਅਤੇ ਗਗਨ ਨੇ ਜਿੰਮੇਵਾਰੀਆਂ ਨਿਭਾਈਆਂ |

ਪਿਛਲੀ ਖ਼ਬਰ ਰਾਜ ਮਾਰਗ 'ਤੇ ਸੁੱਕੇ ਖੜੇ੍ਹ ਦਰੱਖਤ ਬਣ ਸਕਦੇ ਹਾਦਸੇ ਦਾ ਕਾਰਨ <br/> ਅਗਲੀ ਖ਼ਬਰ ਕਿਸਾਨ ਜਥੇਬੰਦੀਆਂ 21 ਨੂੰ ਕਰਨਗੀਆਂ ਧੰਨੋਵਾਲੀ ਰੋਡ 'ਤੇ ਘਿਰਾਓ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।