21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸ੍ਰੀਮਦ ਭਗਵਤ ਕਥਾ ਦੇ ਸਮਾਗਮ ਸੰਬੰਧੀ ਅਚਾਰੀਆ ਨਮਰਤਾ ਨੰਦ ਭੂਰੀ ਵਾਲਿਆਂ ਵਲੋਂ ਪੋਸਟਰ ਜਾਰੀ <br/>

ਅਜੀਤ ਡੈਸਕ 19-11-2025
ਬਲਾਚੌਰ, 18 ਨਵੰਬਰ (ਨਰੇਸ਼ ਧੌਲ) - ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਦੂਜੇ ਗੱਦੀ ਨਸ਼ੀਨ ਸਤਿਗੁਰ ਉਂਕਾਰਾ ਨੰਦ ਮਹਾਰਾਜ ਦੀ 35ਵੀਂ ਸਲਾਨਾ ਬਰਸੀ 'ਤੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਮਹਾਰਾਜ ਦੇ ਕੀਤੇ ਹੋਏ ਬਚਨਾਂ ਅਨੁਸਾਰ ਕੁਟੀਆ ਸਾਹਿਬ ਸ੍ਰੀ ਉਂਕਾਰ ਧਾਮ ਥੋਪੀਆ ਨਜ਼ਦੀਕ ਬਲਾਚੌਰ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਦਸੰਬਰ ਤੋਂ 28 ਦਸੰਬਰ ਤੱਕ ਸ੍ਰੀ ਮਦ ਭਗਵਤ ਕਥਾ ਕਰਵਾਈ ਜਾ ਰਹੀ ਹੈ ਜਿਸ ਦਾ ਪੋਸਟਰ ਸਰਪ੍ਰਸਤ ਅਚਾਰੀਆ ਨਮਰਤਾ ਨੰਦ ਮਹਾਰਾਜ ਅਤੇ ਕਥਾ ਵਿਆਸ ਸ਼ੈਲ ਮਹਾਰਾਜ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ | ਅਚਾਰੀਆ ਨਮਰਤਾ ਨੰਦ ਮਹਾਰਾਜ ਨੇ ਕਿਹਾ ਕਿ ਸਤਿਗੁਰਾਂ ਦੀ ਸਲਾਨਾ ਬਰਸੀ 'ਤੇ ਗੁਰੂਦੇਵ ਮਹਾਰਾਜ ਦੇ ਬਹੁਤ ਹੀ ਪਿਆਰ ਵਾਲੇ ਪ੍ਰਸਿੱਧ ਕਥਾਵਾਚਕ ਸ਼ੈਲ ਮਹਾਰਾਜ ਵੱਲੋਂ ਇਹ ਸਪਤਾਹਿਕ ਕਥਾ ਕੀਤੀ ਜਾਵੇਗੀ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਜਿੱਥੇ ਵੱਧ ਤੋਂ ਵੱਧ ਸਮਾਂ ਇਸ ਮਹਾਂਯੱਗ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਉੱਥੇ ਸਮੂਹ ਸੰਗਤਾਂ ਨੂੰ ਤਨੋ, ਮਨੋ ਅਤੇ ਧੰਨੋ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਦੀ ਅਪੀਲ ਕੀਤੀ | ਇਸ ਤੋਂ ਪਹਿਲਾਂ ਅਚਾਰੀਆ ਨਮਰਤਾ ਨੰਦ ਅਤੇ ਸ਼ੈਲ ਮਹਾਰਾਜ ਵਲੋਂ ਕੁੱਝ ਸਮਾਂ ਧਾਰਮਿਕ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਮੁੱਖ ਸੇਵਾਦਾਰ ਰਾਮ ਸਰੂਪ ਥੋਪੀਆ, ਠੇਕੇਦਾਰ ਸੁਰਜੀਤ ਰਾਮ ਨਵਾਂਸ਼ਹਿਰ, ਠੇਕੇਦਾਰ ਗੁਰਸੇਵਕ ਜੋਗੇਵਾਲ, ਉਂਕਾਰ ਕਾਲਸ, ਨਰੇਸ਼ ਸਰਪੰਚ ਬਾਗੋਵਾਲ, ਮਾਸਟਰ ਸੋਹਣ ਲਾਲ, ਬਾਲੂ ਰਾਮ ਬਜਾੜ, ਪੰਮੀ ਮਾਸਟਰ, ਚੰਨੀ ਧਕਤਾਣਾ ਅਤੇ ਹੋਰ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਕੇਂਦਰੀ ਜੀ. ਐਸ. ਟੀ. ਵਿਭਾਗ ਵਲੋਂ ਅਗਰਵਾਲ ਢਾਬੇ 'ਤੇ ਛਾਪਾ-3 ਕਰੋੜ ਦੀ ਨਕਦੀ ਮਿਲੀ <br/> ਅਗਲੀ ਖ਼ਬਰ ਸੰਧੂ ਹਸਪਤਾਲ ਨਵਾਂਸ਼ਹਿਰ 'ਚ ਮਨਾਇਆ ਰਾਸ਼ਟਰੀ ਐਪੀਲੇਪਸੀ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।